ਜੈਕਲੀਨ ਨਾਲ ਅਦਾਲਤ ’ਚ ਪੇਸ਼ ਹੋਏ ਠੱਗ ਸੁਕੇਸ਼ ਦਾ ‘ਆਪ’ ‘ਤੇ ਗੰਭੀਰ ਦੋਸ਼

ਨਵੀਂ ਦਿੱਲੀ   – 200 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ’ਚ ਜੇਲ੍ਹ ਵਿਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) ਨੂੰ 60 ਕਰੋੜ ਰੁਪਏ ਦੇਣ ਦਾ ਦੋਸ਼ ਲਾਇਆ ਹੈ। ਸੁਕੇਸ਼ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨਾਲ ਮੰਗਲਵਾਰ ਨੂੰ ਪਹਿਲੀ ਵਾਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਪੇਸ਼ ਹੋਇਆ।

ਸੁਕੇਸ਼ ਦੀ ਪਤਨੀ ਦੀਆਂ 26 ਕਾਰਾਂ ਜ਼ਬਤ ਕਰਨ ਦੇ ਹੁਕਮ
ਉਥੇ ਹੀ ਅਦਾਲਤ ਨੇ ਈ. ਡੀ. ਨੂੰ ਸੁਕੇਸ਼ ਦੀ ਪਤਨੀ ਦੀਆਂ 26 ਕਾਰਾਂ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਸੁਕੇਸ਼ ਚੰਦਰਸ਼ੇਖਰ ਦੇ ਵਕੀਲ ਅਨੰਤ ਮਲਿਕ ਨੇ ਕਿਹਾ, ”ਸੁਕੇਸ਼ ਨੇ ਪੈਸਿਆਂ ਦੇ ਲੈਣ-ਦੇਣ ਦੇ ਜੋ ਦੋਸ਼ ਲਾਏ ਹਨ, ਇਸ ਦੀ ਜਾਂਚ ਖੁਦ ਹਾਈ ਪਾਵਰ ਕਮੇਟੀ ਵੀ ਕਰ ਚੁੱਕੀ ਹੈ। ਕਮੇਟੀ ਨੇ ਵੀ ਕਿਹਾ ਹੈ ਕਿ ਦੋਸ਼ ਗੰਭੀਰ ਹਨ ਅਤੇ ਕੇਂਦਰੀ ਏਜੰਸੀਆਂ ਤੋਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਾਂਚ ਏਜੰਸੀਆਂ ਜਦੋਂ ਉਨ੍ਹਾਂ ਨੂੰ ਬੁਲਾਉਣਗੀਆਂ, ਉਹ ਹਾਜ਼ਰ ਹੋਣਗੇ।

ਵਿਦੇਸ਼ ਜਾਣ ਦੀ ਜੈਕਲੀਨ ਨੇ ਮੰਗੀ ਇਜਾਜ਼ਤ
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਪਹੁੰਚ ਕੇ ਬਹਿਰੀਨ ਜਾਣ ਦੀ ਇਜਾਜ਼ਤ ਮੰਗੀ ਹੈ। ਅਦਾਲਤ ਨੇ ਜੈਕਲੀਨ ਦੀ ਪਟੀਸ਼ਨ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਇਸ ਮਾਮਲੇ ‘ਚ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਸੁਣਵਾਈ 22 ਦਸੰਬਰ ਨੂੰ ਹੋਵੇਗੀ।

Add a Comment

Your email address will not be published. Required fields are marked *