‘ਬ੍ਰਹਮਾਸਤਰ’ ਦੀ ਰਿਲੀਜ਼ ਤੋਂ ਪਹਿਲਾਂ 18 ਵੈੱਬਸਾਈਟਾਂ ’ਤੇ ਦਿੱਲੀ ਹਾਈ ਕੋਰਟ ਨੇ ਲਾਈ ਰੋਕ

ਨਵੀਂ ਦਿੱਲੀ- ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ। ਅਯਾਨ ਮੁਖਰਜੀ ਇਸ ਮੈਗਾ ਬਜਟ ਫ਼ਿਲਮ ਨੂੰ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ’ਚ ਵੀ ਰਿਲੀਜ਼ ਕਰ ਰਹੇ ਹਨ। ਪ੍ਰਸ਼ੰਸਕਾਂ ਨੂੰ ਇਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

ਹਾਲ ਹੀ ’ਚ ਦਿੱਲੀ ਹਾਈ ਕੋਰਟ ਨੇ ਫ਼ਿਲਮ ਦੀ ਪਾਈਰੇਸੀ ਨੂੰ ਰੋਕਣ ਦੀ ਹੁਕਮ ਦਿੱਤੇ ਹਨ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ‘ਸਿਰਫ਼ ਇਹ ਕਹਿਣਾ ਕਿ ਪਾਈਰੇਸੀ ’ਤੇ ਰੋਕ ਲਗਾਈ ਜਾਵੇ ਤਾਂ ਕੋਈ ਫ਼ਾਇਦਾ ਨਹੀਂ ਹੋਵੇਗਾ।’

ਅਦਾਲਤ ਨੇ ਕਿਹਾ ਕਿ ‘ਸਾਨੂੰ ਇਸ ਨਾਲ ਨਜਿੱਠਣ ਦੀ ਲੋੜ ਹੈ। ਅਜਿਹੀਆਂ ਫ਼ਰਜ਼ੀ ਵੈੱਬਸਾਈਟਾਂ ’ਤੇ ਸ਼ਿਕੰਜਾ ਕੱਸਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਅਦਾਲਤ ਨੇ ਹੁਕਮ ਦਿੱਤਾ ਕਿ 18 ਫ਼ਰਜ਼ੀ ਵੈੱਬਸਾਈਟਾਂ ਜਾਂ ਇਨ੍ਹਾਂ ਲਈ ਕੰਮ ਕਰਨ ਵਾਲੇ ਸਾਰੇ ਲੋਕ, ਕਿਸੇ ਵੀ ਤਰੀਕੇ ਨਾਲ ਹੋਸਟਿੰਗ, ਸਟ੍ਰੀਮਿੰਗ, ਰੀ-ਟ੍ਰਾਂਸਮਿਟਿੰਗ, ਡਿਸਪਲੇਅ, ਦੇਖਣ ਅਤੇ ਡਾਊਨਲੋਡ ਕਰਨ, ਪਹੁੰਚ ਪ੍ਰਦਾਨ ਕਰਨ ਅਤੇ/ਜਾਂ ਸਾਂਝਾ ਕਰਨ ਲਈ ਉਪਲਬਧ ਕਰਵਾਉਣ ਦੀ ਮਨਾਹੀ ਹੈ।’

ਅਦਾਲਤ ਨੇ ਅੱਗੇ ਕਿਹਾ ਕਿ ‘ਇੰਟਰਨੈੱਟ ਜਾਂ ਕਿਸੇ ਹੋਰ ਪਲੇਟਫ਼ਾਰਮ ਰਾਹੀਂ ਇਸ ਦੀਆਂ ਵੈੱਬਸਾਈਟਾਂ ’ਤੇ ਪ੍ਰਦਰਸ਼ਿਤ ਕਰਨਾ, ਅਪਲੋਡ ਕਰਨਾ, ਸੋਧਣਾ, ਪ੍ਰਕਾਸ਼ਤ ਕਰਨਾ ਜਾਂ ਸਾਂਝਾ ਕਰਨਾ, ਫ਼ਿਲਮ ‘ਬ੍ਰਹਮਾਸਤਰ’ ਅਤੇ ਇਸ ਨਾਲ ਸਬੰਧਤ ਸਮੱਗਰੀ ਨੂੰ ਕਾਪੀਰਾਈਟ ਦੀ ਉਲੰਘਣਾ ਮੰਨਿਆ ਜਾਵੇਗਾ।’

ਦੱਸ ਦੇਈਏ ਕਿ ਇਨ੍ਹਾਂ ਪ੍ਰਾਈਵੇਸੀ ਨੂੰ ਪ੍ਰਮੋਟ ਕਰਨ ਵਾਲੀਆਂ ਵੈੱਬਸਾਈਟਾਂ ਅਤੇ ਐਪਸ ਕਾਰਨ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ। ਕਈ ਵਾਰ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਜਾਂਦੀ ਹੈ। ਰਿਲੀਜ਼ ਹੋਈਆਂ ਫ਼ਿਲਮਾਂ ਨੂੰ ਵੈਬਸਾਈਟਾਂ ’ਤੇ ਤੁਰੰਤ ਅਪਲੋਡ ਕੀਤਾ ਜਾਂਦੇ ਹਨ। ਲੀਗਰ, ਲਾਲ ਸਿੰਘ ਚੱਢਾ, ਰਕਸ਼ਾਬੰਧਨ, ਆਰ.ਆਰ.ਆਰ, ਕੇ.ਜੀ.ਐੱਫ 2 ਕਈ ਨਾਮ ਇਸ ਸੂਚੀ ’ਚ ਸ਼ਾਮਲ ਹਨ।

Add a Comment

Your email address will not be published. Required fields are marked *