ਨੇਪਾਲ ਨੇ ਰਾਮਦੇਵ ਦੀ ਦਿਵਿਆ ਫਾਰਮੇਸੀ ਸਮੇਤ 16 ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਕੀਤਾ ਬਲੈਕਲਿਸਟ

ਕਾਠਮੰਡੂ- ਨੇਪਾਲ ਦੇ ਡਰੱਗਸ ਰੈਗੂਲੇਟਰ ਅਥਾਰਿਟੀ ਨੇ ਯੋਗ ਗੁਰੂ ਰਾਮਦੇਵ ਦੇ ਪਤੰਜਲੀ ਉਤਪਾਦਾਂ ਦਾ ਨਿਰਮਾਣ  ਕਰਨ ਵਾਲੀ ਦਿਵਿਆ ਫਾਰਮੇਸੀ ਸਮੇਤ 16 ਭਾਰਤੀ ਦਵਾਈ ਕੰਪਨੀਆਂ ਨੂੰ ਇਹ ਕਹਿੰਦੇ ਹੋਏ ਕਾਲੀ ਸੂਚੀ ਵਿਚ ਪਾ ਦਿੱਤਾ ਹੈ ਕਿ ਉਹ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਡਰੱਗ ਮਾਪਦੰਡਾਂ ਦੀ ਪਾਲਣਾ ਕਰਨ ਵਿਚ ਅਸਫਲ ਰਹੀਆਂ ਹਨ। ਡਰੱਗਸ ਪ੍ਰਸ਼ਾਸਨ ਵਿਭਾਗ ਨੇ 18 ਦਸੰਬਰ ਨੂੰ ਜਾਰੀ ਇਕ ਨੋਟਿਸ ਵਿਚ ਨੇਪਾਲ ਵਿਚ ਇਨ੍ਹਾਂ ਦਵਾਈਆਂ ਦੀ ਸਪਲਾਈ ਕਰਨ ਵਾਲੇ ਸਥਾਨਕ ਏਜੰਟ ਨੂੰ ਉਤਪਾਦਾਂ ਨੂੰ ਤੁਰੰਤ ਵਾਪਸ ਲੈਣ ਨੂੰ ਕਿਹਾ ਹੈ।

ਵਿਭਾਗ ਵੱਲੋਂ ਜਾਰੀ ਨੋਟਿਸ ਅਨੁਸਾਰ ਸੂਚੀਬੱਧ ਕੰਪਨੀਆਂ ਵੱਲੋਂ ਨਿਰਮਿਤ ਦਵਾਈਆਂ ਨੂੰ ਨੇਪਾਲ ਵਿੱਚ ਆਯਾਤ ਜਾਂ ਵੰਡਿਆ ਨਹੀਂ ਜਾ ਸਕਦਾ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਡਬਲਯੂ.ਐੱਚ.ਓ. ਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ ਉਨ੍ਹਾਂ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਨਿਰਮਾਣ ਸਹੂਲਤਾਂ ਦੇ ਨਿਰੀਖਣ ਤੋਂ ਬਾਅਦ ਪ੍ਰਕਾਸ਼ਤ ਕੀਤੀ ਗਈ ਸੀ, ਜਿਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਨੇਪਾਲ ਵਿਚ ਨਿਰਯਾਤ ਕਰਨ ਲਈ ਅਰਜ਼ੀ ਦਿੱਤੀ ਸੀ। ਅਪ੍ਰੈਲ ਅਤੇ ਜੁਲਾਈ ਵਿਚ ਵਿਭਾਗ ਨੇ ਦਵਾਈ ਨਿਰੀਖਅਕਾਂ ਦੀ ਇਕ ਟੀਮ ਨੂੰ ਉਨ੍ਹਾਂ ਦਵਾਈ ਕੰਪਨੀਆਂ ਦੀਆਂ ਨਿਰਮਾਣ ਸਹੂਲਤਾਂ ਦਾ ਨਿਰੀਖਣ ਕਰਨ ਲਈ ਭਾਰਤ ਭੇਜਿਆ, ਜਿਨ੍ਹਾਂ ਨੇ ਨੇਪਾਲ ਨੂੰ ਆਪਣੇ ਉਤਪਾਦਾਂ ਦੀ ਸਪਲਾਈ ਲਈ ਅਰਜ਼ੀ ਦਿੱਤੀ ਸੀ। 

Add a Comment

Your email address will not be published. Required fields are marked *