ਮਹਿਲਾ ਕੌਂਸਲਰ ਦਾ ਦਿਨ-ਦਿਹਾੜੇ ਲੋਕਾਂ ਸਾਹਮਣੇ ਗੋਲੀ ਮਾਰ ਕੇ ਕਤਲ

ਕਿਊਟੋ- ਇਕਵਾਡੋਰ ਵਿਚ ਇਕ ਮਹਿਲਾ ਕੌਂਸਲਰ ਨੂੰ ਇਕ ਅਹਿਮ ਮੀਟਿੰਗ ਦੇ ਪ੍ਰਧਾਨਗੀ ਕਰਨ ਤੋਂ ਤੁਰੰਤ ਬਾਅਦ ਦਿਨ-ਦਿਹਾੜੇ ਲੋਕਾਂ ਦੀ ਭੀੜ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 29 ਸਾਲਾ ਡਾਇਨਾ ਕਾਰਨੇਰੋ ਦੁਪਹਿਰ ਨੂੰ ਗੁਆਇਸ ਦੇ ਨਾਰਨਜਲ ਕਸਬੇ ਵਿੱਚ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੀ ਸੀ ਅਤੇ ਸੜਕ ਦੀ ਮਾੜੀ ਸਥਿਤੀ ਦੀ ਇੱਕ ਵੀਡੀਓ ਰਿਕਾਰਡ ਕਰ ਰਹੀ ਸੀ ਜਦੋਂ ਉਸ ‘ਤੇ ਹਮਲਾ ਹੋਇਆ। ਪੁਲਸ ਨੇ ਦੱਸਿਆ ਕਿ 2 ਸ਼ੱਕੀ ਵਿਅਕਤੀ ਮੋਟਰਸਾਈਕਲ ‘ਤੇ ਉਸ ਕੋਲ ਆਏ ਅਤੇ ਭੱਜਣ ਤੋਂ ਪਹਿਲਾਂ ਉਸ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਕਵਾਡੋਰ ਦੇ ਅਟਾਰਨੀ ਜਨਰਲ ਦਫਤਰ ਨੇ ਕਿਹਾ ਕਿ ਉਹ ਜਾਂਚ ਦੀ ਅਗਵਾਈ ਕਰੇਗਾ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਕਵਾਡੋਰ ਦੇ ਸਾਬਕਾ ਰਾਸ਼ਟਰਪਤੀ ਰਾਫੇਲ ਕੋਰਿਆ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਡਾਇਨਾ ਦੇ ਕਤਲ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ, ‘ਡਾਇਨਾ ਸਿਰਫ਼ 29 ਸਾਲ ਦੀ ਸੀ। ਇਹ ਇੱਕ ਬੁਰਾ ਸੁਫ਼ਾਨਾ ਹੈ, ਜਦੋਂ ਇਸ ਉਮਰ ਦੇ ਬੱਚੇ ਇਸ ਸੰਸਾਰ ਤੋਂ ਚਲੇ ਜਾਣ ਤਾਂ ਮਾਪਿਆਂ ‘ਤੇ ਕੀ ਬੀਤਦੀ ਹੈ। ਕਾਤਲਾਂ ਨੇ ਇੱਕ ਪ੍ਰਤਿਭਾਸ਼ਾਲੀ ਆਗੂ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਇਹ ਕਿੰਨੀ ਸ਼ਰਮਨਾਕ ਗੱਲ ਹੈ।’ ਉਥੇ ਹੀ ਗੁਆਯਾਕਿਲ ਦੀ ਡਿਪਟੀ ਮੇਅਰ ਬਲੈਂਕਾ ਲੋਪੇਜ਼ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਇਹ ਸਭ ਖਤਮ ਹੋਣਾ ਚਾਹੀਦਾ ਹੈ। ਆਪਣੇ ਖੇਤਰ, ਸੂਬੇ ਅਤੇ ਦੇਸ਼ ਦੀ ਬਿਹਤਰੀ ਦੀ ਕਾਮਨਾ ਕਰਨ ਲਈ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੋਣਾ ਚਾਹੀਦਾ।’

Add a Comment

Your email address will not be published. Required fields are marked *