ਆਲੀਆ ਭੱਟ ਨੇ ਆਪਣਾ ਨਾਂ ਬਦਲਣ ਦਾ ਲਿਆ ਫ਼ੈਸਲਾ, ਕਿਹਾ- ‘ਮੈਂ ਲੈਫਟ ਆਊਟ…’
ਮੁੰਬਈ – ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਗਰਭ ਅਵਸਥਾ ਦਾ ਖੁੱਲ੍ਹ ਕੇ ਆਨੰਦ ਮਾਣ ਰਹੀ ਹੈ। ਆਲੀਆ ਤੇ ਰਣਬੀਰ ਦੀ ਜ਼ਿੰਦਗੀ ’ਚ ਜਲਦ ਹੀ ਇਕ ਨੰਨ੍ਹੇ ਮਹਿਮਾਨ ਦੀ ਐਂਟਰੀ ਹੋਣ ਵਾਲੀ ਹੈ। ਆਪਣੇ ਬੱਚੇ ਦੇ ਸੁਆਗਤ ਨਾਲ ਆਲੀਆ ਨੇ ਹੁਣ ਇਕ ਹੋਰ ਤਿਆਰੀ ਕਰ ਲਈ ਹੈ।
ਆਲੀਆ ਭੱਟ ਆਪਣਾ ਨਾਂ ਬਦਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਲੀਆ ਆਪਣੇ ਨਾਂ ਨਾਲ ਪਤੀ ਰਣਬੀਰ ਕਪੂਰ ਦਾ ਸਰਨੇਮ ਜੋੜਨ ਵਾਲੀ ਹੈ। ਜੀ ਹਾਂ, ਆਲੀਆ ਜਲਦ ਹੀ ਆਪਣੇ ਨਾਂ ਨੂੰ ਆਲੀਆ ਭੱਟ ਕਪੂਰ ਕਰਨ ਵਾਲੀ ਹੈ।
ਆਲੀਆ ਭੱਟ ਨੇ ਹਾਲ ਹੀ ’ਚ ਮਿਡ ਡੇ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਉਹ ਹੁਣ ਕਪੂਰ ਪਰਿਵਾਰ ਦਾ ਹਿੱਸਾ ਬਣ ਗਈ ਹੈ। ਇਸ ਲਈ ਹੁਣ ਉਹ ਜਲਦ ਹੀ ਆਪਣਾ ਨਾਂ ਅਧਿਕਾਰਕ ਤੌਰ ’ਤੇ ਬਦਲ ਕੇ ਆਲੀਆ ਭੱਟ ਕਪੂਰ ਕਰਨ ਵਾਲੀ ਹੈ। ਉਸ ਨੇ ਕਿਹਾ, ‘‘ਮੈਨੂੰ ਅਜਿਹਾ ਕਰਕੇ ਖ਼ੁਸ਼ੀ ਹੋਵੇਗੀ।’’

ਰਣਬੀਰ ਕਪੂਰ ਨੇ ਆਲੀਆ ਭੱਟ ਨਾਲ ਵਿਆਹ ਤੋਂ ਬਾਅਦ ਪਾਸਪੋਰਟ ’ਤੇ ਆਪਣਾ ਮੈਰੀਟਲ ਸਟੇਟਸ ਬਦਲ ਲਿਆ ਹੈ। ਇਸ ਬਾਰੇ ਗੱਲ ਕਰਦਿਆਂ ਆਲੀਆ ਨੇ ਕਿਹਾ, ‘‘ਹੁਣ ਸਾਡਾ ਬੱਚਾ ਆਉਣ ਵਾਲਾ ਹੈ। ਮੈਂ ਹੁਣ ਭੱਟ ਨਹੀਂ ਰਹਿਣਾ ਚਾਹੁੰਦੀ ਹਾਂ। ਕਪੂਰ ਪਰਿਵਾਰ ਇਕੱਠਿਆਂ ਟਰੈਵਲ ਕਰ ਰਿਹਾ ਹੈ। ਤੁਸੀਂ ਜਾਣਦੇ ਹੋ ਮੇਰਾ ਕੀ ਮਤਲਬ ਹੈ? ਮੈਂ ਲੈਫਟ ਆਊਟ ਨਹੀਂ ਫੀਲ ਕਰਨਾ ਚਾਹੁੰਦੀ ਹਾਂ। ਮੈਂ ਹਮੇਸ਼ਾ ਆਲੀਆ ਭੱਟ ਹੀ ਰਹਾਂਗੀ ਪਰ ਹੁਣ ਮੈਂ ਕਪੂਰ ਵੀ ਹਾਂ।’’
ਆਲੀਆ ਭੱਟ ਤੇ ਰਣਬੀਰ ਕਪੂਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਬ੍ਰਹਮਾਸਤਰ’ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਰਣਬੀਰ ਤੇ ਆਲੀਆ ਇਸ ਫ਼ਿਲਮ ’ਚ ਪਹਿਲੀ ਵਾਰ ਸਕ੍ਰੀਨ ਸਾਂਝੀ ਕਰਨਗੇ। ਦੋਵਾਂ ਨੂੰ ਇਕੱਠਿਆਂ ਪਰਦੇ ’ਤੇ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।
