ਲਿਓਨਿਲ ਮੇਸੀ ਦਾ ਸੁਫ਼ਨਾ ਹੋਇਆ ਸਾਕਾਰ, ਮਹਾਨ ਖਿਡਾਰੀਆਂ ਦੀ ਸੂਚੀ ’ਚ ਨਾਂ ਕਰਵਾਇਆ ਦਰਜ

ਲੁਸੈਲ –ਲਿਓਨਿਲ ਮੇਸੀ ਦੇ ਸੁਫ਼ਨੇ ਤੇ ਕਾਇਲਿਆਨ ਐਮਬਾਪੇ ਦੀ ਹੈਟ੍ਰਿਕ ਵਿਚਾਲੇ ਝੂਲਦੇ ਵਿਸ਼ਵ ਕੱਪ-2022 ਦੇ ਫਾਈਨਲ ਵਿਚ ਆਖਿਰਕਾਰ ਮੇਸੀ ਆਪਣੇ ਕਰੀਅਰ ਦਾ ਆਖਰੀ ਤਲਿਸਮ ਤੋੜਨ ’ਚ ਕਾਮਯਾਬ ਰਿਹਾ। ਅਰਜਨਟੀਨਾ ਪੈਨਲਟੀ ਸ਼ੂਟਆਊਟ ਵਿਚ ਫਰਾਂਸ ਨੂੰ 4-2 ਨਾਲ ਹਰਾ ਕੇ 36 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਿਆ। ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ ਮੇਸੀ ਦੀ ਅਧੂਰੀ ਇੱਛਾ ਪੂਰੀ ਹੋ ਗਈ, ਜਿਸ ਤੋਂ ਉਹ 2014 ’ਚ ਖੁੰਝ ਗਿਆ ਸੀ। ਡਿਆਗੋ ਮਾਰਾਡੋਨਾ (1986) ਤੋਂ ਬਾਅਦ ਉਸ ਨੇ ਆਪਣੀ ਟੀਮ ਨੂੰ ਵਿਸ਼ਵ ਕੱਪ ਦਿਵਾ ਕੇ ਮਹਾਨ ਖਿਡਾਰੀਆ ਦੀ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਲਿਆ।

ਮੈਦਾਨ ’ਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਦਰਸ਼ਕਾਂ ਤੇ ਦੁਨੀਆ ਭਰ ਵਿਚ ਟੀ. ਵੀ. ਸਾਹਮਣੇ ਨਜ਼ਰਾਂ ਲਾਈ ਬੈਠੇ ਫੁੱਟਬਾਲ ਪ੍ਰੇਮੀਆਂ ਦੇ ਸਾਹ ਰੋਕ ਦੇਣ ਵਾਲੇ ਰੋਮਾਂਚਕ ਮੈਚ ਵਿਚ ਪਾਸਾ ਪਲ-ਪਲ ਪਲਟਦਾ ਰਿਹਾ। ਅਰਜਨਟੀਨਾ ਨੇ 80ਵੇਂ ਮਿੰਟ ’ਚ ਮੇਸੀ (23ਵੇਂ ਮਿੰਟ) ਤੇ ਐਂਜਲ ਡੀ ਮਾਰੀਆ (36ਵੇਂ ਮਿੰਟ) ਦੇ ਗੋਲਾਂ ਦੇ ਦਮ ’ਤੇ 2-0 ਦੀ ਬੜ੍ਹਤ ਬਣਾ ਲਈ ਸੀ ਪਰ ਐਮਬਾਪੇ ਨੇ 80ਵੇਂ ਤੇ 81ਵੇਂ ਮਿੰਟ ’ਚ 2 ਗੋਲ ਕਰਕੇ ਮੈਚ ਨੂੰ ਵਾਧੂ ਸਮੇਂ ਤਕ ਖਿੱਚ ਦਿੱਤਾ ਪਰ ਮੇਸੀ ਨੇ 108ਵੇਂ ਮਿੰਟ ’ਚ ਗੋਲ ਕਰ ਦਿੱਤਾ ਤੇ ਐਮਬਾਪੇ ਨੇ 10 ਮਿੰਟ ਬਾਅਦ ਫਿਰ ਬਰਾਬਰੀ ਕਰਕੇ ਮੈਚ ਨੂੰ ਪੈਨਲਟੀ ਸ਼ੂਟਆਊਟ ’ਚ ਖਿੱਚ ਦਿੱਤਾ। ਸ਼ੂਟਆਊਟ ’ਚ ਸਬਟੀਚਿਊਟ ਗੋਂਜਾਲੋ ਮੋਂਟਿਯੇਲ ਨੇ ਫੈਸਲਾਕੁੰਨ ਪੈਨਲਟੀ ’ਤੇ ਗੋਲ ਕੀਤਾ, ਜਦਕਿ ਫਰਾਂਸ ਦੇ ਕਿੰਗਸਲੇ ਕੋਮੈਨ ਤੇ ਓਰੀਲਿਓਨ ਚੋਓਆਮੋਨੀ ਗੋਲ ਕਰਨ ਤੋਂ ਖੁੰਝ ਗਏ।

Add a Comment

Your email address will not be published. Required fields are marked *