ਸਿਰਸਾ ਨੇ ਈਸਾਈ ਮਿਸ਼ਨਰੀਆਂ ਵੱਲੋਂ ਕਰਵਾਏ ਜਾ ਰਹੇ ਧਰਮ ਪਰਿਵਰਤਨ ਨੂੰ ਲੈ ਕੇ CM ਮਾਨ ਨੂੰ ਕੀਤੀ ਇਹ ਮੰਗ

ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਯਾਨੀ ਕਿ ਐਤਵਾਰ ਨੂੰ ਚਮਕੌਰ ਸਾਹਿਬ ਦੇ ਮਿਸ਼ਨਰੀ ਰਮਨ ਹੰਸ ਨੂੰ ਧੋਖੇਬਾਜ਼ ਕਰਾਰ ਦਿੱਤਾ। ਉਨ੍ਹਾਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਸਿਰਸਾ ਨੇ ਕਿਹਾ ਕਿ ਰਮਨ ਹੰਸ ਧੋਖੇ ਨਾਲ ਸਿੱਖਾਂ ਤੋਂ ਡਰਾਮੇ ਕਰਵਾ ਰਹੇ ਹਨ ਤੇ ਵੱਡੇ ਪੱਧਰ ‘ਤੇ ਧਰਮ ਪਰਿਵਰਤਨ ਕਰਵਾ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ। 

ਸਿਰਸਾ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ, ਜਿੱਥੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ, ਉੱਥੇ ਈਸਾਈ ਮਿਸ਼ਨਰੀ ਵੱਲੋਂ ਆਪਣੇ ਸਮਾਗਮਾਂ ‘ਚ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਇਸ ਤੋਂ ਵੱਡਾ ਦੁਖਾਂਤ ਇਸ ਪੰਜਾਬ ਲਈ ਹੋਰ ਕੀ ਹੋ ਸਕਦਾ ਹੈ। ਇਹ ਸਭ ਡਰਾਵਨਾ। ਪੰਜਾਬ ਵਿਚ ਈਸਾਈ ਮਿਸ਼ਨਰੀਆਂ ਵੱਲੋਂ ਕੀਤੇ ਗਏ ਡਰਾਮੇ, ਜ਼ਬਰਦਸਤੀ ਅਤੇ ਹਰ ਤਰ੍ਹਾਂ ਦੀਆਂ ਚਾਲਾਂ ਨੇ ਸਹਿਣਸ਼ੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸਰਕਾਰ ਇਨ੍ਹਾਂ ਮਿਸ਼ਨਰੀਆਂ ਨੂੰ ਫਰੀ ਹੈਂਡ ਦੇ ਕੇ ਅੱਗ ਨਾਲ ਖੇਡ ਰਹੀ ਹੈ।

ਮਨਜਿੰਦਰ ਸਿਰਸਾ ਨੇ ਅੱਗੇ ਕਿਹਾ ਕਿ ਉਹ ਧਰਤੀ ਜੋ ਚੜ੍ਹਦੀਕਲਾ ਦਾ ਪ੍ਰਤੀਕ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਜਿੱਥੇ ਧਰਮ ਦੀ ਲੜਾਈ ਲੜੀ ਗਈ, ਉਥੇ ਅਜਿਹੇ ਹਰਕਤ ਬਹੁਤ ਹੀ ਮਾੜੀ ਹੈ। ਇਹ ਪਵਿੱਤਰ ਧਰਤੀ ਵੀ ਹੁਣ ਨਹੀਂ ਬਖ਼ਸ਼ੀ ਜਾ ਰਹੀ। ਇਸ ਧਰਤੀ ‘ਤੇ ਵੀ ਸਿੱਖ ਇਹ ਸਭ ਕਰ ਸਕਦੇ ਹਨ ਅਤੇ ਈਸਾਈ ਮਿਸ਼ਨਰੀ ਇਹ ਕਰਵਾ ਸਕਦੇ ਹਨ। ਭਗਵੰਤ ਮਾਨ ਜੀ ਇਸ ਪਾਪ ਨੂੰ ਹੋਣ ਤੋਂ ਰੋਕੋ। 

Add a Comment

Your email address will not be published. Required fields are marked *