ਅੰਬਾਲਾ ਹਾਈਵੇਅ ‘ਤੇ ਧੁੰਦ ਦਾ ਕਹਿਰ, ਇਕ ਤੋਂ ਬਾਅਦ ਇਕ ਟਕਰਾਏ ਕਈ ਵਾਹਨ, 4 ਜ਼ਖ਼ਮੀ

ਯਮੁਨਾਨਗਰ : ਹਰਿਆਣਾ ਦੇ ਅੰਬਾਲਾ-ਯਮੁਨਾਨਗਰ-ਸਹਾਰਨਪੁਰ ਹਾਈਵੇਅ ‘ਤੇ ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ 7 ਵਾਹਨਾਂ ਦੇ ਆਪਸ ‘ਚ ਟਕਰਾ ਜਾਣ ਕਾਰਨ ਘੱਟੋ-ਘੱਟ 4 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਸਥਾਨਕ ਪੁਲਸ ਅਧਿਕਾਰੀ ਮੁਤਾਬਕ, “10-15 ਵਾਹਨ ਆਪਸ ਵਿੱਚ ਟਕਰਾ ਸਕਦੇ ਸਨ ਪਰ ਅਸੀਂ ਇੱਥੇ ਸਿਰਫ਼ 7-8 ਹੀ ਵੇਖ ਸਕਦੇ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹੌਲੀ ਗੱਡੀ ਚਲਾਉਣ ਕਿਉਂਕਿ ਅੱਜ-ਕੱਲ੍ਹ ਧੁੰਦ ਹੈ।” ਅੱਜ ਲਗਾਤਾਰ ਦੂਜੇ ਦਿਨ ਯਮੁਨਾਨਗਰ ਨੂੰ ਸੰਘਣੀ ਧੁੰਦ ਨੇ ਘੇਰ ਲਿਆ, ਜਿਸ ਨਾਲ ਖੇਤਰ ਵਿੱਚ ਵਿਜ਼ੀਬਿਲਟੀ ਘੱਟ ਗਈ।

ਜਦੋਂ ਸ਼ੁਰੂਆਤੀ ਟੱਕਰ ‘ਚ ਸਵਾਰ ਵਾਹਨਾਂ ‘ਚੋਂ ਜ਼ਖਮੀ ਵਿਅਕਤੀ ਆਪਣੇ ਵਾਹਨਾਂ ‘ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪਹਿਲਾਂ ਹੀ ਟਕਰਾ ਚੁੱਕੇ ਵਾਹਨਾਂ ‘ਚ ਹੋਰ ਵਾਹਨ ਫਸਦੇ ਰਹੇ, ਜਿਸ ਕਾਰਨ ਦਰਜਨ ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਕਈ ਐਂਬੂਲੈਂਸਾਂ ਅਤੇ ਪੁਲਸ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਟੱਕਰ ਕਾਰਨ ਹਾਈਵੇਅ ‘ਤੇ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਹੋਰ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Add a Comment

Your email address will not be published. Required fields are marked *