ਐੱਸਬੀਆਈ ਵੱਲੋਂ ਕਿਸਾਨ ਲੋਨ ਮੇਲਾ

ਦੇਵੀਗੜ੍ਹ, 20 ਅਗਸਤ

ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਬਲਬੇੜ੍ਹਾ ਵੱਲੋਂ ਸਥਾਨਕ ਗੁਰਦੁਆਰੇ ਵਿੱਚ ਲੋਨ ਮੇਲਾ ਲਗਾਇਆ ਗਿਆ। ਇਸ ਮੌਕੇ ਪੁੱਜੇ ਕਿਸਾਨ, ਦੁਕਾਨਦਾਰ ਤੇ ਕਸਬਾ ਵਾਸੀਆਂ ਨੂੰ ਸਹਾਇਕ ਪ੍ਰਬੰਧਕ ਸੌਰਵ ਕੁਮਾਰ ਖਰੈ, ਆਰ.ਬੀ.ਓ. ਅਧਿਕਾਰੀ ਦਵਿੰਦਰ ਕੁਮਾਰ, ਬ੍ਰਾਂਚ ਮੈਨੇਜਰ ਰਮੇਸ਼ ਕੁਮਾਰ ਗਹਿਲੋਤ ਤੇ ਨਾਨਕ ਚੰਦ ਨੇ ਬੈਂਕ ਵੱਲੋਂ ਦਿੱਤੇ ਜਾਂਦੇ ਵੱਖ-ਵੱਖ ਖੇਤਰ ਪ੍ਰਤੀ ਲੋਨ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਖੇਤਰ ਵਾਸੀਆਂ ਨੇ ਬੈਂਕ ਦੇ ਅਧਿਕਾਰੀਆਂ ਨਾਲ ਬੈਂਕ ਦੇ ਸਟਾਫ ਦੀ ਘਾਟ ਤੋਂ ਇਲਾਵਾ ਹੋਰ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। 

Add a Comment

Your email address will not be published. Required fields are marked *