ਲੁਧਿਆਣਾ ‘ਚ ਔਰਤ ਨਾਲ ਚੱਲਦੀ ਕਾਰ ‘ਚ ਜਬਰ-ਜ਼ਿਨਾਹ, ਮੁਲਜ਼ਮ ਖ਼ਿਲਾਫ਼ ਪੀੜਤਾ ਨੇ ਦਾਇਰ ਕੀਤਾ ਹੈ ਕੇਸ

ਲੁਧਿਆਣਾ : ਰੈਡੀਮੇਡ ਗਾਰਮੈਂਟਸ ਦਾ ਕਾਰੋਬਾਰ ਕਰਨ ਵਾਲੀ ਇਕ ਔਰਤ ਨੂੰ ਕਾਰੋਬਾਰੀ ਨੇ ਪੇਮੈਂਟ ਦੇਣ ਬਹਾਨੇ ਬੁਲਾਇਆ ਅਤੇ ਉਸ ਨੂੰ ਆਪਣੇ ਨਾਲ ਕਾਰ ’ਚ ਬਿਠਾ ਕੇ ਲੈ ਗਿਆ। ਮੁਲਜ਼ਮ ਨੇ ਪੀੜਤਾ ਦੇ ਨਾਲ ਚੱਲਦੀ ਕਾਰ ’ਚ ਜਬਰ-ਜ਼ਿਨਾਹ ਕੀਤਾ ਅਤੇ ਪੀੜਤਾ ਨੂੰ ਧਮਕੀਆਂ ਦੇ ਕੇ ਉਸ ਨੂੰ ਛੱਡ ਕੇ ਫ਼ਰਾਰ ਹੋ ਗਿਆ। ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ। ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਹੈਬੋਵਾਲ ਦੇ ਜੋਸ਼ੀ ਨਗਰ ਦੇ ਰਹਿਣ ਵਾਲੇ ਰਮਨ ਨਈਅਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਮੁਲਜ਼ਮ ਨਾਲ ਉਸ ਦੀ ਕਾਫੀ ਪੁਰਾਣੀ ਪਛਾਣ ਹੈ। ਮੁਲਜ਼ਮ ਨੇ ਪਹਿਲਾਂ ਵੀ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਸੀ ਅਤੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ। ਉਸ ਤੋਂ ਬਾਅਦ ਮੁਲਜ਼ਮ ਵਿਆਹ ਤੋਂ ਸਾਫ਼ ਮੁੱਕਰ ਗਿਆ ਅਤੇ ਉਸ ਨੇ ਪੀੜਤਾ ਨੂੰ ਧਮਕੀਆ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤਾ ਨੇ ਅਦਾਲਤ ’ਚ ਮੁਲਜ਼ਮ ਖ਼ਿਲਾਫ਼ ਕੇਸ ਦਾਇਰ ਕਰਵਾਇਆ ਸੀ, ਜੋ ਅਜੇ ਵੀ ਚੱਲ ਰਿਹਾ ਹੈ। ਉਸ ਤੋਂ ਬਾਅਦ ਮੁਲਜ਼ਮ ਨੇ ਫਿਰ ਔਰਤ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਪਜਾਮਾ ਬਣਾਉਣ ਦਾ ਕਾਰੋਬਾਰ ਕਰਦੀ ਹੈ ਅਤੇ ਮੁਲਜ਼ਮ ਦੀ ਰੈਡੀਮੇਡ ਗਾਰਮੈਂਟਸ ਦੀ ਦੁਕਾਨ ਦੇ ਨਾਲ-ਨਾਲ ਸਪਲਾਈ ਦਾ ਕਾਰੋਬਾਰ ਵੀ ਹੈ।

ਮੁਲਜ਼ਮ ਨੇ ਪੀੜਤ ਦੇ ਨਾਲ ਫਿਰ ਕਾਰੋਬਾਰ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਮੁਲਜ਼ਮ ਨੇ ਪੀੜਤਾ ਨੂੰ ਪੇਮੈਂਟ ਲਈ ਸਮਰਾਲਾ ਚੌਂਕ ਬੁਲਾਇਆ। ਉੱਥੋਂ ਮੁਲਜ਼ਮ ਉਸ ਨੂੰ ਕਾਰ ’ਚ ਬਿਠਾ ਕੇ ਆਪਣੇ ਨਾਲ ਲੈ ਗਿਆ ਅਤੇ ਰਸਤੇ ’ਚ ਉਸ ਨਾਲ ਇਹ ਘਿਨੌਣੀ ਹਰਕਤ ਕੀਤੀ। ਐੱਸ. ਐੱਚ. ਓ. ਇੰਸਪੈਕਟਰ ਸਤਪਾਲ ਸਿੱਧੂ ਨੇ ਦੱਸਿਆ ਕਿ ਪੀੜਤ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਕਾਰ ਕਿਸ ਪਾਸੇ ਵੱਲ ਗਈ ਸੀ ਅਤੇ ਨਾਲ ਹੀ ਉਨ੍ਹਾਂ ਦੀ ਕਾਲ ਡਿਟੇਲ ਵੀ ਚੈੱਕ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *