ਤਾਮਿਲਨਾਡੂ ਦੇ ਮੰਦਰ ’ਚੋਂ 50 ਸਾਲ ਪਹਿਲਾਂ ਚੋਰੀ ਹੋਈ ਦੇਵੀ ਪਾਰਵਤੀ ਦੀ ਮੂਰਤੀ ਅਮਰੀਕਾ ’ਚ ਮਿਲੀ
ਚੇਨਈ- ਤਾਮਿਲਾਡੂ ਪੁਲਸ ਦੀ ਆਈਡਲ ਵਿੰਗ ਨੇ ਸੂਬੇ ਦੇ ਇਕ ਮੰਦਰ ‘ਚੋਂ 1971 ਨੂੰ ਚੋਰੀ ਕੀਤੀ ਗਈ ਦੇਵੀ ਪਾਰਬਤੀ ਦੀ ਮੂਰਤੀ ਨੂੰ ਨਿਊਯਾਰਕ ਦੇ ਬੋਨਹਮਸ ਨੀਲਾਮੀ ਘਰ ਤੋਂ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਪਾਰਬਤੀ ਦੀ ਮੂਰਤੀ 5 ਮੂਰਤੀਆਂ ਦਾ ਹਿੱਸਾ ਸੀ, ਜਿਸ ਨੂੰ 12 ਮਈ 1971 ਨੂੰ ਕੁੰਭਕੋਣਮ ਦੇ ਨਾਦਾਪੁਰੇਸ਼ਵਰ ਮੰਦਰ ਤੋਂ ਚੋਰੀ ਕੀਤਾ ਗਿਆ ਸੀ। ਪੁਲਸ ਨੇ ਹੁਣ ਮੂਰਤੀ ਨੂੰ ਮੁੜ ਪ੍ਰਾਪਤ ਕਰਨ ਅਤੇ ਯੂਨੈਸਕੋ ਦੇ ਵਿਸ਼ਵ ਵਿਰਾਸਤ ਸੰਮੇਲਨ ਦੇ ਅਧੀਨ ਇਸ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਆਈਡਲ ਵਿੰਗ ਦੇ ਡੀ.ਜੀ.ਪੀ. ਜਯੰਤ ਮੁਰਲੀ ਨੇ ਕਿਹਾ,”ਅਸੀਂ ਇਕ ਪੁਰਤੱਤਵ ਵਿਗਿਆਨੀ ਦੀ ਮਦਦ ਮੰਗੀ, ਜਿਸ ਨੇ ਕਿਹਾ ਕਿ ਪਾਰਬਤੀ ਦੀ ਮੂਰਤੀ ਦੀ ਤਸਵੀਰ ਜੋ ਫਰੈਂਚ ਇੰਸਟੀਚਿਊਟ ਆਫ਼ ਪਾਂਡਿਚੇਰੀ ‘ਚ ਰੱਖੀ ਗਈ ਸੀ ਅਤੇ ਪਾਰਬਤੀ ਦੀ ਮੂਰਤੀ ਵਿਕਰੀ ‘ਤੇ ਸੀ। ਬੋਨਹਮ ਦਾ ਨੀਲਾਮੀ ਘਰ ਉਹੀ ਹੈ। ਇਸ ਦਾ ਮਤਲਬ ਹੈ ਕਿ ਬੋਨਹਮ ‘ਚ ਪਾਰਬਤੀ ਦੀ ਮੂਰਤੀ ਕੁੰਭਕੋਣਮ ਦੇ ਨਾਦਾਨਪੁਰੇਸ਼ਵਰ ਮੰਦਰ ਦੀ ਹੈ।”

