ਅਮਰੀਕਾ ’ਚ ਔਰਤ ਨੇ ਗੋਲ਼ੀਆਂ ਮਾਰ ਕੇ ਦੋ ਪੁਲਸ ਅਧਿਕਾਰੀਆਂ ਨੂੰ ਉਤਾਰਿਆ ਮੌਤ ਦੇ ਘਾਟ

ਬੀਤੇ ਦਿਨ ਸੇਂਟ ਲੂਈਸ, ਮਿਸੀਸਿਪੀ ’ਚ ਦੋ ਪੁਲਸ ਅਧਿਕਾਰੀਆਂ ਨੂੰ ਤੜਕੇ ਇਕ ਔਰਤ ਵੱਲੋਂ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੇ ਇਕ ਮੋਟਲ ਦੀ ਪਾਰਕਿੰਗ ’ਚ ਲੱਗਭਗ 30 ਮਿੰਟ ਤੱਕ ਗੱਲ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਵੀ ਮੌਤ ਹੋ ਗਈ ਹੈ। ਐਮੀ ਐਂਡਰਸਨ ਨਾਮੀ 43 ਸਾਲਾ ਇਕ ਔਰਤ ਬੱਚੇ ਨਾਲ ਇਕ ਪਾਰਕ ਕੀਤੀ ਐੱਸ ਯੂ ਵੀ ਕਾਰ ’ਚ ਬੈਠੀ ਸੀ, ਜਦੋਂ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਦੇ ਕਰੀਬ ਬੇਅ ਸੇਂਟ ਲੁਈਸ ’ਚ ਇਕ ਮੋਟਲ 6 ਦੀ ਪਾਰਕਿੰਗ ’ਚ ਭੇਜਿਆ ਗਿਆ ਕਿ ਚੈੱਕ ਕਰੋ, ਮਿਸੀਸਿਪੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਇਕ ਬਿਆਨ ’ਚ ਕਿਹਾ ਕਿ ਜਾਂਚਕਰਤਾਵਾਂ ਨੇ ਕਿਹਾ ਕਿ ਸਟੀਵਨ ਰੌਬਿਨ ਅਤੇ ਪੁਲਸ ਅਧਿਕਾਰੀ ਬ੍ਰੈਂਡਨ ਐਸਟੋਰਫੇ ਨੇ ਐਂਡਰਸਨ ਨਾਲ ਲੱਗਭਗ ਅੱਧੇ ਘੰਟੇ ਤੱਕ ਗੱਲਬਾਤ ਕੀਤੀ।

ਇਸ ਤੋਂ ਪਹਿਲਾਂ ਕਿ ਉਸ ਨੇ ਵਾਹਨ ’ਚ ਬੈਠ ਕੇ ਉਨ੍ਹਾਂ ’ਤੇ ਗੋਲ਼ੀਬਾਰੀ ਕੀਤੀ। ਪੁਲਸ ਬਿਆਨ ’ਚ ਕਿਹਾ ਗਿਆ ਹੈ ਕਿ ਗੱਲਬਾਤ ਦੌਰਾਨ ਅਧਿਕਾਰੀਆ ਨੇ ਸੁਰੱਖਿਆ ਸੇਵਾਵਾਂ ਲਈ ਬੁਲਾਇਆ। ਪੁਲਸ ਅਧਿਕਾਰੀ ਰੌਬਿਨ (34) ਦੀ ਪਾਰਕਿੰਗ ’ਚ ਮੌਤ ਹੋ ਗਈ। ਮਿਸੀਸਿਪੀ ਬਿਊਰੋ ਆਫ਼ ਇਨਵੈਸਟੀਗੇਸ਼ਨ ਏਜੰਟਾਂ ਨੇ ਦੱਸਿਆ ਕਿ 23 ਸਾਲਾ ਐਸਟੋਰਫੇ ਦੀ ਹਸਪਤਾਲ ’ਚ ਮੌਤ ਹੋ ਗਈ। ਪਹਿਲਾਂ ਦਿੱਤੇ ਬਿਆਨ ’ਚ ਪੁਲਸ ਨੇ ਕਿਹਾ ਹੈ ਕਿ ਔਰਤ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਲਈ।

Add a Comment

Your email address will not be published. Required fields are marked *