ਕੈਮਰੂਨ ‘ਚ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਗਏ 14 ਲੋਕਾਂ ਦੀ ਮੌਤ

ਯਾਉਂਡੇ/ਕੈਮਰੂਨ – ਕੈਮਰੂਨ ਦੀ ਰਾਜਧਾਨੀ ਵਿਚ ਐਤਵਾਰ ਨੂੰ ਇਕ ਸ਼ਖ਼ਸ ਦੇ ਅੰਤਿਮ ਸੰਸਕਾਰ ਦੌਰਾਨ ਜ਼ਮੀਨ ਖ਼ਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਖੇਤਰੀ ਗਵਰਨਰ ਨੇ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ਵਿਚ ਦਰਜਨਾਂ ਹੋਰ ਲੋਕ ਲਾਪਤਾ ਹਨ। ਉਥੇ ਹੀ ਬਚਾਅ ਕਰਮਚਾਰੀ ਮਲਬੇ ਦੀ ਖ਼ੁਦਾਈ ਕਰਕੇ ਲੋਕਾਂ ਦੀ ਭਾਲ ਕਰ ਰਹੇ ਹਨ। ਸੈਂਟਰ ਰੀਜਨਲ ਗਵਰਨਰ ਨਸੇਰੀ ਪਾਲ ਬੀ ਨੇ ਕੈਮਰੂਨ ਦੇ ਰਾਸ਼ਟਰੀ ਪ੍ਰਸਾਰਕ ਸੀਆਰਟੀਵੀ ਨੂੰ ਦੱਸਿਆ ਕਿ ਰਾਤ ਨੂੰ ਵੀ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਦਾ ਕੰਮ ਜਾਰੀ ਸੀ।

ਉਨ੍ਹਾਂ ਕਿਹਾ, ਘਟਨਾ ਸਥਾਨ ‘ਤੇ ਅਸੀਂ 10 ਲਾਸ਼ਾਂ ਗਿਣੀਆਂ ਸਨ ਪਰ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਚਾਰ ਲਾਸ਼ਾਂ ਨੂੰ ਲਿਜਾਇਆ ਜਾ ਚੁੱਕਾ ਸੀ। ਉਨ੍ਹਾਂ ਕਿਹਾ ਕਿ ਗੰਭੀਰ ਹਾਲਤ ਵਿਚ ਕਰੀਬ ਇਕ ਦਰਜਨ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਯਾਉਂਡੇ ਦੇ ਗੁਆਂਢ ਵਿਚ ਸਥਿਤ ਦਮਾਸ ਵਿਚ ਜਿਸ ਜਗ੍ਹਾ ਜ਼ਮੀਨ ਖਿਸਕੀ, ਉਸ ਨੂੰ ਗਵਰਨਰ ਨੇ ਇਕ ਬਹੁਤ ਖ਼ਤਰਨਾਕ ਸਥਾਨ ਦੱਸਿਆ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਸਥਾਨ ਨੂੰ ਖਾਲ੍ਹੀ ਕਰਨ ਨੂੰ ਕਿਹਾ।

Add a Comment

Your email address will not be published. Required fields are marked *