ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕੀਤਾ ਕਰੋੜਾਂ ਦਾ ਘਪਲਾ, ਬੈਂਕ ਮੈਨੇਜਰ ਸਮੇਤ 4 ਖ਼ਿਲਾਫ਼ ਮਾਮਲਾ ਦਰਜ

ਸੁਲਤਾਨਪੁਰ ਲੋਧੀ: ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਜਾਅਲੀ ਦਸਤਖ਼ਤ ਤੇ ਜਾਅਲੀ ਐਫੀਡੇਵਿਟ ਤਿਆਰ ਕਰ ਕੇ ਬੈਂਕ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈਣ ਦੇ ਮਾਮਲੇ ’ਚ ਬੈਂਕ ਮੈਨੇਜਰ ਸਮੇਤ 4 ਲੋਕਾਂ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਕਾਨ ਨੰ. 1358 ਗਲੀ ਨੰ. 5 ਨਵੀਂ ਸੋਢੀ ਨਗਰ ਜ਼ੀਰਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਸਦੇ ਭਰਾ ਵੱਲੋਂ ਦੋ ਲਿਮਟਾਂ 2 ਕਰੋੜ 55 ਲੱਖ ਦੀਆਂ ਬਣਾ ਕੇ ਉਸਦੇ ਅਧਾਰ ’ਤੇ 1 ਕਰੋੜ 47 ਲੱਖ 60 ਹਜ਼ਾਰ ਰੁਪਏ ਦਾ ਲੋਨ ਹਾਸਲ ਕੀਤਾ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੇ ਆਪਣੀ ਜ਼ਮੀਨ ਦੇ ਦਸਤਾਵੇਜ਼ ਕਿਸੇ ਵੀ ਬੈਂਕ ’ਚ ਪੇਸ਼ ਨਹੀਂ ਕੀਤੇ।

ਸੁਖਚੈਨ ਸਿੰਘ ਨੇ ਕਿਹਾ ਕਿ ਲੋਨ ਲੈਣ ਸਮੇਂ ਬੈਂਕ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਉਸਦੇ ਅਤੇ ਉਸਦੇ ਪੁੱਤਰਾਂ ਪ੍ਰਭਦੀਪ ਸਿੰਘ ਤੇ ਕੰਵਰਦੀਪ ਸਿੰਘ ਦੇ ਜਾਅਲੀ ਦਸਤਖ਼ਤ ਅਤੇ ਜਾਅਲੀ ਐਫੀਡੇਵਿਟ ਤਿਆਰ ਕੀਤੇ ਗਏ, ਜਿਸ ’ਤੇ ਉਚ ਅਧਿਕਾਰੀਆਂ ਵੱਲੋਂ ਜਾਂਚ ਉਪਰੰਤ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਲਵਪ੍ਰੀਤ ਸਿੰਘ, ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਸਿਮਰਨਪ੍ਰੀਤ ਸਿੰਘ, ਏਰੀਆ ਮੈਨੇਜਰ ਬਲਜਿੰਦਰ ਸਿੰਘ ਅਤੇ ਰਿਜਨਲ ਮੈਨੇਜਰ ਹਰਕ੍ਰਿਸ਼ਨ ਗੁਲਾਟੀ ਦੇ ਖਿਲਾਫ਼ ਧੋਖਾਦਹੀ ਦਾ ਮਾਮਲਾ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ ਗਈ, ਜਿਸ ਦੇ ਤਹਿਤ ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

Add a Comment

Your email address will not be published. Required fields are marked *