21 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆਈ ਥੋਕ ਮਹਿੰਗਾਈ ਦਰ, ਨਵੰਬਰ ‘ਚ 5.85% ‘ਤੇ ਆਈ

ਨਵੰਬਰ ‘ਚ ਥੋਕ ਮਹਿੰਗਾਈ ਦਰ ‘ਚ ਹੈਰਾਨੀਜਨਕ ਰੂਪ ਨਾਲ ਕਮੀ ਦੇਖੀ ਗਈ ਹੈ। ਇਹ ਘਟ ਕੇ 5.85 ਫੀਸਦੀ ‘ਤੇ ਆ ਗਈ ਹੈ, ਜੋ 21 ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਵਣਜ ਮੰਤਰਾਲੇ ਨੇ ਅੱਜ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਹਨ। ਅਕਤੂਬਰ 2022 ‘ਚ ਇਹ 8.39 ਫੀਸਦੀ ‘ਤੇ ਰਹੀ ਸੀ।
ਮਹੀਨਾ ਦਰ ਮਹੀਨੇ ਦੇ ਆਧਾਰ ‘ਤੇ ਨਵੰਬਰ ‘ਚ ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਦਰ 6.48 ਫੀਸਦੀ ਤੋਂ ਘੱਟ ਕੇ 2.17 ਫੀਸਦੀ ‘ਤੇ ਆ ਗਈ ਹੈ। ਦੂਜੇ ਪਾਸੇ ਪ੍ਰਾਇਮਰੀ ਵਸਤਾਂ ਦੀ ਥੋਕ ਮਹਿੰਗਾਈ ਦਰ ਅਕਤੂਬਰ ‘ਚ 11.04 ਫੀਸਦੀ ਤੋਂ ਘਟ ਕੇ 5.52 ਫੀਸਦੀ ਰਹਿ ਗਈ ਹੈ।
ਮਹੀਨਾ-ਦਰ-ਮਹੀਨੇ ਦੇ ਆਧਾਰ ‘ਤੇ ਨਵੰਬਰ ‘ਚ ਈਂਧਨ ਅਤੇ ਬਿਜਲੀ ਲਈ WPI 23.17 ਫੀਸਦੀ ਤੋਂ ਘਟ ਕੇ 17.35 ਫੀਸਦੀ ‘ਤੇ ਆ ਗਈ। ਦੂਜੇ ਪਾਸੇ, ਵਿਨਿਰਮਾਣ ਦੀ ਥੋਕ ਮਹਿੰਗਾਈ ਦਰ ਮਹੀਨਾ ਦਰ ਮਹੀਨੇ ਦੇ ਆਧਾਰ ‘ਤੇ 4.42 ਫੀਸਦੀ ਤੋਂ ਘੱਟ ਕੇ 3.59 ਫੀਸਦੀ ‘ਤੇ ਆ ਗਈ ਹੈ। ਨਵੰਬਰ ‘ਚ ਆਲੂ ਦੀ ਥੋਕ ਮਹਿੰਗਾਈ ਅਕਤੂਬਰ ‘ਚ 44.97 ਫੀਸਦੀ ਤੋਂ ਘੱਟ ਕੇ 13.75 ਫੀਸਦੀ ‘ਤੇ ਆ ਗਈ ਹੈ। ਦੂਜੇ ਪਾਸੇ ਪਿਆਜ਼ ਦੀ ਮਹਿੰਗਾਈ ਦਰ -30.02 ਫੀਸਦੀ ਤੋਂ ਵਧ ਕੇ -19.2 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਆਂਡੇ, ਮੀਟ ਅਤੇ ਮੱਛੀ ਦਾ ਡਬਲਯੂ.ਪੀ.ਆਈ ਅਕਤੂਬਰ ‘ਚ 3.97 ਫੀਸਦੀ ਤੋਂ ਘਟ ਕੇ 2.27 ਫੀਸਦੀ ‘ਤੇ ਆ ਗਿਆ।
ਨਵੰਬਰ ‘ਚ ਸਬਜ਼ੀਆਂ ਦੀ ਥੋਕ ਮਹਿੰਗਾਈ ਦਰ ‘ਚ ਵੀ ਕਮੀ ਆਈ ਹੈ। ਨਵੰਬਰ 2022 ‘ਚ ਸਬਜ਼ੀਆਂ ਦੀ ਥੋਕ ਮਹਿੰਗਾਈ ਮਹੀਨਾ-ਦਰ-ਮਹੀਨੇ ਦੇ ਆਧਾਰ ‘ਤੇ 17.61 ਫੀਸਦੀ ਤੋਂ ਘੱਟ ਕੇ -20.1 ਫੀਸਦੀ ‘ਤੇ ਆ ਗਈ ਹੈ। ਮਹੀਨੇ-ਦਰ-ਮਹੀਨੇ ਦੇ ਆਧਾਰ ‘ਤੇ ਨਵੰਬਰ ‘ਚ ਆਲ ਕਮੋਡਿਟੀਜ਼ ਇੰਡੈਕਸ ‘ਚ 0.26 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਪ੍ਰਾਇਮਰੀ ਆਰਟੀਕਲ ਇੰਡੈਕਸ ‘ਚ 1.82 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਫਿਊਲ ਐਂਡ ਪਾਵਰ ਇੰਡੈਕਸ ‘ਚ 2.84 ਫੀਸਦੀ ਦਾ ਵਾਧਾ ਦੇਖਿਆ ਗਿਆ। ਮੈਨਿਊਫੈਕਚਰਿੰਗ ਪ੍ਰੋਡਕਟ ਇੰਡੈਕਸ ‘ਚ ਨਵੰਬਰ ‘ਚ 0.28 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਮਹੀਨਾ ਦਰ ਮਹੀਨੇ ਦੇ ਆਧਾਰ ‘ਤੇ ਨਵੰਬਰ ‘ਚ ਫੂਡ ਇੰਡੈਕਸ ‘ਚ ਵੀ 1.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

Add a Comment

Your email address will not be published. Required fields are marked *