ਸ਼ਰਾਬ ਚੋਰੀ ਕਰਨ ਦੇ ਦੋਸ਼ ‘ਚ ਕੈਨੇਡਾ ‘ਚ 4 ਪੰਜਾਬ ਦੇ ਮੁੰਡੇ ਗ੍ਰਿਫ਼ਤਾਰ

ਕੈਨੇਡਾ ਪੁਲਸ ਨੇ 4 ਪੰਜਾਬੀ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 4 ਪੰਜਾਬੀ ਮੁੰਡਿਆਂ ਵਲੋਂ ਇਕ ਸ਼ਰਾਬ ਦੀ ਦੁਕਾਨ ‘ਤੇ 50,000 ਡਾਲਰ ਦੀ ਸ਼ਰਾਬ ਚੋਰੀ ਕਰਨ ਤੋਂ ਬਾਅਦ ਬਰੰਪਟਨ ਪੁਲਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਮੁੰਡਿਆਂ ਦੀ ਪਛਾਣ ਬਰੈਂਪਟਨ ਵਾਸੀ ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਸ਼ਹਿਨਾਜਦੀਪ ਸਿੰਘ ਬਰਾੜ ਵਜੋਂ ਹੋਈ ਹੈ। ਦੂਜੇ ਪਾਸੇ ਬਰਾੜ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਵਾਧੂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ‘ਤੇ ਪ੍ਰੋਬੇਸ਼ਨ ਦੀ ਉਲੰਘਣਾ ਅਤੇ ਰੀਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਹੈ।

ਜ਼ਿਕਰਯੋਗ ਹੈ ਕਿ ਚਾਰੋਂ ਪੰਜਾਬੀਆਂ ਨੇ ਸ਼ਰਾਬ ਚੋਰੀ ਕੀਤੀ ਅਤੇ ਫਿਰ ਇਕੱਠੇ ਸਟੋਰ ਤੋਂ ਬਾਹਰ ਨਿਕਲੇ ਅਤੇ ਸ਼ਰਾਬ ਦੇ ਕੇਸਾਂ ਨੂੰ ਆਪਣੇ ਵਾਹਨ ਵਿੱਚ ਲੋਡ ਕਰਕੇ ਲੈ ਗਏ। ਪੁਲਸ ਮੁਤਾਬਕ ਸ਼ੱਕੀ ਬਾਅਦ ਵਿੱਚ ਮਿਸੀਸਾਗਾ ਵਿੱਚ ਇੱਕ ਪਾਰਕਿੰਗ ਲਾਟ ਵਿੱਚ ਗਏ ਜਿੱਥੇ ਉਹਨਾਂ ਨੂੰ ਇੱਕ ਸ਼ਿਪਿੰਗ ਕੰਟੇਨਰ ਵਿੱਚ ਸ਼ਰਾਬ ਦੇ ਕੇਸਾਂ ਨੂੰ ਪਾਉਂਦੇ ਦੇਖਿਆ ਗਿਆ।

Add a Comment

Your email address will not be published. Required fields are marked *