ਪਾਕਿ ਗ੍ਰਹਿ ਮੰਤਰਾਲੇ ਦੀ ਚਿਤਾਵਨੀ–ਗਿਲਗਿਤ ਬਾਲਟਿਸਤਾਨ ਸਣੇ ਪੂਰੇ ਦੇਸ਼ ‘ਚ ਅੱਤਵਾਦੀ ਹਮਲਿਆਂ ਦਾ ਖਤਰਾ

ਪੇਸ਼ਾਵਰ—ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ‘ਚ ਗਿਲਗਿਤ ਬਾਲਟਿਸਤਾਨ ‘ਚ ਚੀਨੀ ਇੰਜੀਨੀਅਰਾਂ ਸਮੇਤ ਪੂਰੇ ਪਾਕਿਸਤਾਨ ‘ਤੇ ਸੰਭਾਵਿਤ ਅੱਤਵਾਦੀ ਹਮਲਿਆਂ ਦਾ ਖਤਰਾ ਮੰਡਰਾ ਰਿਹਾ ਹੈ। ਅਲਰਟ ‘ਚ, ਸਾਰੀਆਂ ਸੂਬਿਆਂ, ਨਾਲ ਹੀ ਜੀਬੀ ਅਤੇ ਪੀਓਕੇ ਸਰਕਾਰਾਂ ਨੂੰ ਸਖ਼ਤ ਸੁਰੱਖਿਆ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੀਆਮੇਰ-ਭਾਸ਼ਾ ਡੈਮ ਅਤੇ ਦਾਸੂ ਡੈਮ ‘ਤੇ ਕੰਮ ਕਰ ਰਹੇ ਚੀਨੀ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ ਲਈ ਜੀਬੀ ਗ੍ਰਹਿ ਵਿਭਾਗ ਨੇ ਜੀਬੀ ਸਕਾਊਟਸ, ਐੱਫ.ਸੀ ਅਤੇ ਪੁਲਸ ਦੇ 1,000 ਤੋਂ ਵੱਧ ਸੁਰੱਖਿਆ ਕਰਮਚਾਰੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ।
ਫਿਲਹਾਲ ਚੀਨੀ ਇੰਜੀਨੀਅਰ ਅਤੇ ਮਜ਼ਦੂਰ ਦੋਵੇਂ ਡੈਮਾਂ ‘ਤੇ 24 ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਹਰ ਕੀਮਤ ‘ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸ਼ੱਕੀ ਵਿਅਕਤੀਆਂ ਦੀ ਹਰਕਤ ‘ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬਿਨਾਂ ਆਈ ਕਾਰਡ ਦੇ ਕਿਸੇ ਨੂੰ ਵੀ ਯਾਤਰਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਏਏਸੀ ਦੇ ਸਾਬਕਾ ਪ੍ਰਧਾਨ ਸੁਲਤਾਨ ਰਈਸ ਨੇ ਐਲਾਨ ਕੀਤਾ ਕਿ ਰੈਲੀ ‘ਚ ਸ਼ਾਮਲ ਵਪਾਰੀਆਂ ਅਤੇ ਟਰਾਂਸਪੋਰਟਰਾਂ ਸਮੇਤ ਜੀਬੀ ਦੇ ਸਾਰੇ ਹਿੱਸੇਦਾਰਾਂ ਅਤੇ ਲੋਕਾਂ ਨੇ ਜੀਬੀ ਸਰਕਾਰ ਦੀਆਂ ਲੋਕ ਵਿਰੋਧੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ, ਜੋ ਲੋਕਾਂ ਨੂੰ ਉਨ੍ਹਾਂ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਕੇ ਭਿਖਾਰੀ ਬਣਾਉਣਾ ਚਾਹੁੰਦੀ ਹੈ।

Add a Comment

Your email address will not be published. Required fields are marked *