ਵਿਗਿਆਪਨ ‘ਚ ਦਿਖੇ ਫੇਫੜਿਆਂ ਦੀ ਥਾਂ Shoes, ਆਨੰਦ ਮਹਿੰਦਰਾ ਨੇ ਟਵੀਟ ਕਰਕੇ ਕੀਤੀ ਤਾਰੀਫ਼

ਨਵੀਂ ਦਿੱਲੀ : ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਟਵਿੱਟਰ ‘ਤੇ ਵਾਇਰਲ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁਝ ਪ੍ਰੇਰਣਾਦਾਇਕ , ਕੁਝ ਮਜ਼ਾਕੀਆ ਅਤੇ ਕੁਝ ਹੈਰਾਨੀਜਨਕ ਹੁੰਦੀਆਂ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਵੀ ਅਜਿਹਾ ਹੀ ਟਵੀਟ ਕੀਤਾ ਸੀ। ਮਹਿੰਦਰਾ ਨੇ ਟਵਿੱਟਰ ‘ਤੇ ਜੁੱਤੀ ਬਣਾਉਣ ਵਾਲੀ ਦਿੱਗਜ ਕੰਪਨੀ ਨਾਈਕੀ (Nike Ad) ਦਾ ਇਸ਼ਤਿਹਾਰ ਪੋਸਟ ਕੀਤਾ ਹੈ। ਵਿਗਿਆਪਨ ਆਪਣੇ ਆਪ ਵਿੱਚ ਕਾਫ਼ੀ ਦਿਲਚਸਪ ਹੈ। ਇਸ ਇਸ਼ਤਿਹਾਰ ਵਿੱਚ ਕੰਪਨੀ ਨੇ ਇੱਕ ਸਟੈਂਡ ਦੇ ਨਾਲ ਦੋ ਜੁੱਤੀਆਂ ਨੂੰ ਇਸ ਤਰ੍ਹਾਂ ਟੰਗਿਆ ਹੈ ਜਿਵੇਂ ਕਿ ਇਹ ਮਨੁੱਖੀ ਫੇਫੜਿਆਂ ਦੀ ਸ਼ਕਲ ਬਣਾ ਰਹੇ ਹਨ। ਇਸ ਇਸ਼ਤਿਹਾਰ ਦੀ ਟੈਗਲਾਈਨ ਹੈ- ‘ਯੇ ਆਪਕੋ ਜ਼ਿੰਦਾ ਰਖੈਂਗੇ’। ਆਨੰਦ ਮਹਿੰਦਰਾ ਦੀ ਇਸ ਪੋਸਟ ‘ਤੇ ਯੂਜ਼ਰਸ ਵਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਆ ਰਹੇ ਹਨ।

ਇਨ੍ਹਾਂ ਦੀ ਫੇਫੜਿਆਂ ਦੀ ਥਾਂ ਹੀ ਲਗਾ ਲੈਂਦੇ ਹਾਂ

ਆਨੰਦ ਮਹਿੰਦਰਾ ਨੇ ਆਪਣੇ ਟਵੀਟ ‘ਚ ਲਿਖਿਆ, ‘ਸ਼ਾਨਦਾਰ। ਜਦੋਂ ਇਸ਼ਤਿਹਾਰ ਆਪਣੇ ਕਾਰਜਸ਼ੀਲ, ਵਪਾਰਕ ਉਦੇਸ਼ਾਂ ਅਤੇ ਕਲਾ ਦੀਆਂ ਸੀਮਾਵਾਂ ਤੋਂ ਪਰੇ ਹੋ ਜਾਂਦੇ ਹਨ।’ ਇਸ ਟਵੀਟ ‘ਤੇ ਇਕ ਯੂਜ਼ਰ ਨੇ ਲਿਖਿਆ, ‘ਹਾਂ, ਇਨ੍ਹਾਂ ਦੀ ਵਰਤੋਂ ਫੇਫੜਿਆਂ ਦੀ ਥਾਂ ਲਗਾ ਲੈਂਦੇ ਹਾਂ। ਇਹ ਸਿਗਰਟ ਪੀਣ ਨਾਲ ਵੀ ਖਰਾਬ ਨਹੀਂ ਹੋਣਗੇ। ਯੂਜ਼ਰ ਦੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਮਹਿੰਦਰਾ ਨੇ ਲਿਖਿਆ, ‘ਕਦੀ-ਕਦੀ ਬਿਨਾਂ ਕਿਸੇ ਕਾਰਨ ਵੀ ਮੁਸਕੁਰਾ ਲਿਆ ਕਰੋ।’

ਯੂਜ਼ਰਜ਼ ਦੇ ਜਵਾਬ

ਮਹਿੰਦਰਾ ਦੀ ਪੋਸਟ ‘ਤੇ ਟਵਿਟਰ ਯੂਜ਼ਰਸ ਨੇ ਵੀ ਕਾਫੀ ਦਿਲਚਸਪ ਜਵਾਬ ਦਿੱਤੇ ਹਨ। ਇਕ ਯੂਜ਼ਰ ਨੇ ਲਿਖਿਆ, ‘ਅਮੂਲ ਦੇ ਵਿਗਿਆਪਨ ਸਭ ਤੋਂ ਵੱਧ ਰਚਨਾਤਮਕ ਹਨ। ਅਮੂਲ ਦੇ ਇਸ਼ਤਿਹਾਰ ਵਰਗੀ ਰਚਨਾਤਮਕਤਾ ਕਿਤੇ ਨਜ਼ਰ ਨਹੀਂ ਆਉਂਦੀ। ਇਕ ਹੋਰ ਯੂਜ਼ਰ ਨੇ ਲਿਖਿਆ, ‘ਨਾਈਕੀ ਦੇ ਜੁੱਤੇ ਚੰਗੇ ਨਹੀਂ ਹਨ। ਮੈਂ ਦੌੜਨ ਵਾਲੀਆਂ ਜੁੱਤੀਆਂ ਖਰੀਦੀਆਂ, ਪਰ ਸੋਲ ਦੋ ਹਫ਼ਤਿਆਂ ਵਿੱਚ ਬਾਹਰ ਆ ਗਿਆ। ਇਕ ਯੂਜ਼ਰ ਨੇ ਲਿਖਿਆ ਕਿ ਇਨ੍ਹਾਂ ਜੁੱਤੀਆਂ ਨੂੰ ਖਰੀਦਣ ਲਈ ਉਸ ਨੂੰ ਆਪਣੀ ਕਿਡਨੀ ਵੇਚਣੀ ਪੈ ਜਾਵੇਗੀ। ਆਓ ਟਵਿੱਟਰ ਉਪਭੋਗਤਾਵਾਂ ਦੇ ਜਵਾਬਾਂ ‘ਤੇ ਇੱਕ ਨਜ਼ਰ ਮਾਰੀਏ।

Add a Comment

Your email address will not be published. Required fields are marked *