‘ਪਠਾਨ’ ਫ਼ਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ 12 ਨੂੰ ਹੋਵੇਗਾ ਰਿਲੀਜ਼

ਮੁੰਬਈ – ਨਿਰਮਾਤਾ ਆਦਿਤਿਆ ਚੋਪੜਾ ਤੇ ਨਿਰਦੇਸ਼ਕ ਸਿਧਾਰਥ ਆਨੰਦ ਫ਼ਿਲਮ ‘ਪਠਾਨ’ ਨਾਲ ਭਾਰਤ ਦੇ ਸਭ ਤੋਂ ਵੱਡੇ ਐਕਸ਼ਨ ਡਰਾਮੇ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਤਾ ਲੱਗਾ ਹੈ ਕਿ ‘ਪਠਾਨ’ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ 12 ਦਸੰਬਰ ਨੂੰ ਰਿਲੀਜ਼ ਹੋਵੇਗਾ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਗੀਤ ਦੀਪਿਕਾ ਪਾਦੂਕੋਣ ਨੂੰ ਉਸ ਦੇ ਸਭ ਤੋਂ ਹੌਟ ਅੰਦਾਜ਼ ’ਚ ਪੇਸ਼ ਕਰੇਗਾ ਤੇ ਉਸ ਦੇ ਤੇ ਸ਼ਾਹਰੁਖ ਵਿਚਕਾਰ ਅਜਿਹੀ ਕੈਮਿਸਟਰੀ ਦਿਖਾਏਗਾ, ਜੋ ਤੁਹਾਡੇ ਸਾਹਾਂ ਨੂੰ ਛੂਹ ਲਵੇਗੀ।

ਸਿਧਾਰਥ ਨੇ ਕਿਹਾ, ‘‘ਜੀ ਹਾਂ, ਇਹ ਸੱਚ ਹੈ ਕਿ ਸਾਡੀ ਫ਼ਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਸੋਮਵਾਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ’ਚ ਸਾਡੀ ਪੀੜ੍ਹੀ ਦੇ ਦੋ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਆਪਣੇ ਹੁਣ ਤੱਕ ਦੇ ਸਭ ਤੋਂ ਹੌਟ ਅੰਦਾਜ਼ ’ਚ ਦਿਖਾਈ ਦੇਣਗੇ।’’

ਦੱਸ ਦੇਈਏ ਕਿ ਫ਼ਿਲਮ ’ਚ ਸ਼ਾਹਰੁਖ ਤੇ ਦੀਪਿਕਾ ਤੋਂ ਇਲਾਵਾ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੁਨੀਆ ਭਰ ’ਚ 25 ਜਨਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *