ਫ਼ਿਲਮ ‘ਪਠਾਨ’ ‘ਚ ਦਿਸੇਗਾ ਸ਼ਾਹਰੁਖ ਖ਼ਾਨ ਤੇ ਦੀਪਿਕਾ ਦਾ ਸਭ ਤੋਂ ਹੌਟ ਅੰਦਾਜ਼

ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਆਦਿੱਤਿਆ ਚੋਪੜਾ ਤੇ ਨਿਰਦੇਸ਼ਕ ਸਿਧਾਰਥ ਆਨੰਦ ਫ਼ਿਲਮ ‘ਪਠਾਨ’ ਨਾਲ ਭਾਰਤ ਦੇ ਸਭ ਤੋਂ ਵੱਡੇ ਐਕਸ਼ਨ ਤਮਾਸ਼ੇ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਤਾ ਲੱਗਾ ਹੈ ਕਿ ਫ਼ਿਲਮ ‘ਪਠਾਨ’ ਦਾ ਪਹਿਲਾ ਗੀਤ ‘ਬੇਸ਼ਰਮ ਰੰਗ…’ 12 ਦਸੰਬਰ ਯਾਨੀਕਿ ਕੱਲ੍ਹ ਨੂੰ ਰਿਲੀਜ਼ ਹੋ ਰਿਹਾ ਹੈ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਗੀਤ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਉਸ ਦੇ ਸਭ ਤੋਂ ਹੌਟ ਅੰਦਾਜ਼ ’ਚ ਪੇਸ਼ ਕਰੇਗਾ ਤੇ ਉਸ ਦੇ ਤੇ ਸ਼ਾਹਰੁਖ ਖ਼ਾਨ ਵਿਚਕਾਰ ਅਜਿਹੀ ਕੈਮਿਸਟਰੀ ਦਿਖਾਏਗਾ, ਜੋ ਤੁਹਾਡੇ ਸਾਹਾਂ ਨੂੰ ਛੂਹ ਲਵੇਗਾ! ਜੀ ਹਾਂ, ਇਹ ਸੱਚ ਹੈ ਕਿ ਸਾਡੀ ਫ਼ਿਲਮ ‘ਪਠਾਨ’ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਸੋਮਵਾਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ‘ਚ ਸਾਡੀ ਪੀੜ੍ਹੀ ਦੇ ਦੋ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਆਪਣੇ ਹੁਣ ਤੱਕ ਦੇ ਸਭ ਤੋਂ ਹੌਟ ਅੰਦਾਜ਼ ‘ਚ ਦਿਖਾਈ ਦੇਣਗੇ।

Add a Comment

Your email address will not be published. Required fields are marked *