ਅਕਸ਼ੈ ਕੁਮਾਰ ਨੇ ਕੀਤੇ ਬਦਰੀਨਾਥ ਧਾਮ ਦੇ ਦਰਸ਼ਨ
May 30, 2023
ਬਦਰੀਨਾਥ – ਬਾਲੀਵੁੱਡ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਐਤਵਾਰ ਸਵੇਰੇ ਬਦਰੀਨਾਥ ਧਾਮ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਅਕਸ਼ੈ ਕੁਮਾਰ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ ਬਦਰੀਨਾਥ ਧਾਮ ਪੁੱਜੇ ਅਤੇ ਉਹ ਹੈਲੀਪੇਡ ’ਤੇ ਉੱਤਰਨ ਤੋਂ ਬਾਅਦ ਸਿੱਧੇ ਸ਼੍ਰੀ ਬਦਰੀਨਾਥ ਮੰਦਰ ਪੁੱਜੇ ਅਤੇ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਇਸ ਤੋਂ ਬਾਅਦ ਅਕਸ਼ੈ ਕੁਮਾਰ ਉੱਤਰਾਖੰਡ ਦੇ ਪ੍ਰਸਿੱਧ ਜਾਗੇਸ਼ਵਰ ਧਾਮ ਪੁੱਜੇ ਅਤੇ ਬਾਰਾਂ ਜਯੋਤਿਰਲਿੰਗਾਂ ਦੇ ਦਰਸ਼ਨ ਦੇ ਨਾਲ ਹੀ ਭਗਵਾਨ ਸ਼ਿਵ ਦੀ ਪੂਜਾ ਕੀਤੀ। ਉਹ ਅਕਸ਼ੈ ਹੈਲੀਕਾਪਟਰ ਰਾਹੀਂ ਸਵੇਰੇ-ਸਵੇਰੇ ਸਿੱਧੇ ਅਲਮੋੜਾ ਦੇ ਗੁਰੂੜਾਬਾਂਜ ਸਥਿਤ ਅਸਥਾਈ ਹੈਲੀਪੈਡ ਪੁੱਜੇ। ਇੱਥੋਂ ਕਾਰ ਰਾਹੀਂ ਜਾਗੇਸ਼ਵਰ ਧਾਮ ਆਏ।

