ਭਾਰਤ ਨੂੰ ਸੱਤ ਕਲਾਕ੍ਰਿਤਾਂ ਮੋੜੇਗਾ ਸਕਾਟਲੈਂਡ ਦਾ ਮਿਊਜ਼ੀਅਮ

ਲੰਡਨ, 20 ਅਗਸਤ

ਯੂਪੀ ਦੇ ਇੱਕ ਮੰਦਰ ਤੋਂ ਚੋਰੀ ਕੀਤੇ ਗਏ ਪੱਥਰ ਦੇ ਦਰਵਾਜ਼ੇ ਦੀ ਚੌਖਟ ਸਮੇਤ ਸੱਤ ਪ੍ਰਾਚੀਨ ਕਲਾਕ੍ਰਿਤਾਂ ਨੂੰ ਸਕਾਟਲੈਂਡ ਦੇ ਗਲਾਸਗੋ ਦੇ ਮਿਊਜ਼ੀਅਮ ਵੱਲੋਂ ਭਾਰਤ ਨੂੰ ਵਾਪਸ ਕੀਤਾ ਜਾਵੇਗਾ। ਸ਼ਹਿਰ ਦੇ ਮਿਊਜ਼ੀਅਮਾਂ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ‘ਗਲਾਸਗੋ ਲਾਈਫ’ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕਲਾਕ੍ਰਿਤਾਂ ਵਾਪਸ ਕੀਤੇ ਜਾਣ ਦੀ ਪੁਸ਼ਟੀ ਕੀਤੀ ਸੀ। ਸ਼ੁੱਕਰਵਾਰ ਨੂੰ ਯੂਕੇ ਵਿੱਚ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਸੁਜੀਤ ਘੋਸ਼ ਦੀ ਮੌਜੂਦਗੀ ਵਿੱਚ ਕੇਲਵਿਨਗਰੋਵ ਆਰਟ ਗੈਲਰੀ ਤੇ ਮਿਊਜ਼ੀਅਮ ਵਿੱਚ ਇਨ੍ਹਾਂ ਕਲਾਕ੍ਰਿਤਾਂ ਨੂੰ ਰਸਮੀ ਤੌਰ ’ਤੇ ਭਾਰਤ ਨੂੰ ਸੌਂਪਣ ਲਈ ਸਮਾਗਮ ਕਰਵਾਇਆ ਗਿਆ। ਹੁਣ ਸੱਤ ਪ੍ਰਾਚੀਨ ਕਲਾਕ੍ਰਿਤਾਂ ਨੂੰ ਵਾਪਸ ਭਾਰਤ ਭੇਜਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਨ੍ਹਾਂ ਵਿੱਚ ਇੱਕ ਹਿੰਦ-ਫਾਰਸੀ ਤਲਵਾਰ ਵੀ ਸ਼ਾਮਲ ਹੈ, ਜਿਸਨੂੰ 14ਵੀਂ ਸ਼ਤਾਬਦੀ ਦਾ ਮੰਨਿਆ ਜਾਂਦਾ ਹੈ ਜਦਕਿ 11ਵੀਂ ਸ਼ਤਾਬਦੀ ਵਿੱਚ ਕਾਨਪੁਰ ਦੇ ਇੱਕ ਮੰਦਰ ਦੇ ਪੱਥਰ ਦੇ ਨੱਕਾਸ਼ੀਦਾਰ ਦਰਵਾਜ਼ੇ ਦੀ ਚੌਖਟ ਵੀ ਸ਼ਾਮਲ ਹੈ।

Add a Comment

Your email address will not be published. Required fields are marked *