ਬਾਦਸ਼ਾਹ ਤੇ ਕਰਨ ਔਜਲਾ ਹੋਏ ਇਕੱਠੇ, ਜਲਦ ਰਿਲੀਜ਼ ਹੋਵੇਗਾ ਗੀਤ
December 11, 2022
ਚੰਡੀਗੜ੍ਹ – ਕਰਨ ਔਜਲਾ ਨੂੰ ਆਪਣੇ ਸੁਪਰਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ। ਗੀਤਾਂ ਦੀ ਮਸ਼ੀਨ ਨਾਂ ਨਾਲ ਮਸ਼ਹੂਰ ਕਰਨ ਔਜਲਾ ਨੇ ਹਾਲ ਹੀ ’ਚ 2 ਗੀਤ ਇਕੱਠੇ ਰਿਲੀਜ਼ ਕੀਤੇ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
ਹੁਣ ਕਰਨ ਔਜਲਾ ਨੇ ਰੈਪਰ ਬਾਦਸ਼ਾਹ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਕਰਨ ਔਜਲਾ ਦੇ ਬਾਦਸ਼ਾਹ ਨਾਲ ਗੀਤ ਰਿਲੀਜ਼ ਹੋਣ ਦੀ ਚਰਚਾ ਵੀ ਫੈਲ ਗਈ ਹੈ। ਕਰਨ ਔਜਲਾ ਨੇ ਹਾਲਾਂਕਿ ਤਸਵੀਰਾਂ ਦੀ ਕੈਪਸ਼ਨ ’ਚ ਜ਼ਿਆਦਾ ਕੁਝ ਨਹੀਂ ਲਿਖਿਆ ਹੈ। ਕਰਨ ਔਜਲਾ ਨੇ ਕੈਪਸ਼ਨ ’ਚ ‘ਪਲੇਅਰਜ਼’ ਲਿਖਿਆ ਹੈ। ਨਾਲ ਹੀ ਲਿਖਿਆ ਹੈ ‘ਡੌਂਟ ਪਲੇਅ ਅੱਸ’। ਪ੍ਰਸ਼ੰਸਕ ਇਸ ਕੈਪਸ਼ਨ ਤੋਂ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਗੀਤ ਦਾ ਨਾਂ ‘ਪਲੇਅਰਜ਼’ ਹੋਣ ਵਾਲਾ ਹੈ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਇਕੋ ਗੀਤ ’ਚ ਕੰਮ ਕਰਦੇ ਨਜ਼ਰ ਆਉਣਗੇ।

