ਰਾਮਗੜ੍ਹ ਸੈਕਟਰ (ਜੇ. ਐਂਡ ਕੇ.) ’ਚ ਵੰਡੀ ਗਈ  678ਵੇਂ ਟਰੱਕ ਦੀ ਸਮੱਗਰੀ

ਜੰਮੂ ਕਸ਼ਮੀਰ/ਜਲੰਧਰ – ਪਾਕਿਸਤਾਨ ਦੀ ਗੋਲੀਬਾਰੀ ਅਤੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ 678ਵੇਂ ਟਰੱਕ ਦੀ ਰਾਹਤ ਸਮੱਗਰੀ ਰਾਮਗੜ੍ਹ (ਜੰਮੂ-ਕਸ਼ਮੀਰ) ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਡੀ.ਡੀ.ਸੀ. ਸਰਵਜੀਤ ਸਿੰਘ ਜੌਹਲ ਦੀ ਪ੍ਰਧਾਨਗੀ ’ਚ ਸੰਪੰਨ ਸਮਾਗਮ ਵਿਚ ਭੇਟ ਕੀਤੀ ਗਈ, ਜੋ ਮੰਡੀ ਗੋਬਿੰਦਗੜ੍ਹ ਤੋਂ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਕਮੇਟੀ ਵੱਲੋਂ ਭਿਜਵਾਈ ਗਈ ਸੀ। ਇਸ ਵਿਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।

ਸਰਵਜੀਤ ਜੌਹਲ ਨੇ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰੇਰਣਾ ਨਾਲ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਨੂੰ ਪੰਜਾਬ ਦੇ ਦਾਨੀ ਸੱਜਣਾਂ ਵੱਲੋਂ ਰਾਹਤ ਸਮੱਗਰੀ ਭਿਜਵਾ ਕੇ ਜੋ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ, ਉਸ ਦੀ ਦੂਜੀ ਕੋਈ ਮਿਸਾਲ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਸੇਵਾ ਕਮੇਟੀ ਦੇ ਖਜ਼ਾਨਚੀ ਇੰਦਰਜੀਤ ਸਿੰਘ ਮੱਗੋ ਨੇ ਕਿਹਾ ਕਿ ਸਾਨੂੰ ਅੱਤਵਾਦ ਪੀੜਤ ਪਰਿਵਾਰਾਂ ਦੀ ਮਦਦ ਕਰ ਕੇ ਜੋ ਸ਼ਾਂਤੀ ਮਿਲਦੀ ਹੈ, ਉਸ ਨੂੰ ਬਿਆਨ ਕਰਨਾ ਸੰਭਵ ਨਹੀਂ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਅਸੀਂ ਦਾਨੀਆਂ ਦੇ ਸਹਿਯੋਗ ਨਾਲ ਲੋੜਵੰਦ ਸਰਹੱਦੀ ਲੋਕਾਂ ਦੀ ਸੇਵਾ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ‘ਆਪ’ ਨੇਤਾ ਕਨੂੰ ਸ਼ਰਮਾ, ਕਮੇਟੀ ਦੇ ਉਪ-ਪ੍ਰਧਾਨ ਸੰਚਿਤ ਸਿੰਗਲਾ ਅਤੇ ਸੰਜੀਵ ਸ਼ਰਮਾ ਸੰਜੂ ਨੇ ਵੀ ਵਿਚਾਰ ਪ੍ਰਗਟ ਕੀਤੇ।

ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਹੋਏ ਡੀ. ਡੀ. ਸੀ. ਸਰਵਜੀਤ ਸਿੰਘ ਜੌਹਲ, ਪਰਮਜੀਤ ਕੌਰ ਮੱਗੋ, ਇੰਦਰਜੀਤ ਸਿੰਘ ਮੱਗੋ, ਸੰਚਿਤ ਸਿੰਗਲਾ, ਸੰਜੀਵ ਸ਼ਰਮਾ ਸੰਜੂ, ਹਿਤੇਸ਼ ਗਾਵਰੀ, ਕੁਲਵੰਤ ਸਿੰਘ ਸੋਢੀ, ਸੰਤੋਖ ਬੇਦੀ, ਰਾਜੂ ਬੇਦੀ, ਇਕਬਾਲ ਸਿੰਘ ਅਰਨੇਜਾ, ਕਨੂੰ ਸ਼ਰਮਾ, ਹਰਸੀਰਤ ਕੌਰ ਮੱਗੋ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।

Add a Comment

Your email address will not be published. Required fields are marked *