ਸਿਡਨੀ ਹਾਰਬਰ ਪੁਲ ‘ਤੇ ਆਵਾਜਾਈ ਰੋਕਣ ਲਈ ਵਾਤਾਵਰਨ ਕਾਰਕੁਨ ਨੂੰ ਜੇਲ੍ਹ

ਮੈਲਬੌਰਨ -: ਆਸਟ੍ਰੇਲੀਆ ਵਿਖੇ ਵਾਤਾਵਰਨ ਕਾਰਕੁਨ ਡਾਇਨਾ ਵਾਇਲੇਟ ਕੋਕੋ ਨੂੰ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ।ਉਸ ਨੂੰ ਇਹ ਸਜ਼ਾ ਅਪ੍ਰੈਲ ਵਿੱਚ ਆਸਟ੍ਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ‘ਤੇ ਬਿਜ਼ੀ ਸਮੇਂ ਵਿਚ ਆਵਾਜਾਈ ਦੀ ਇਕ ਲੇਨ ਨੂੰ 28 ਮਿੰਟ ਤੱਕ ਰੋਕ ਕੇ ਜਲਵਾਯੂ ਪਰਿਵਰਤਨ ‘ਤੇ ਕਾਰਵਾਈ ਦਾ ਸੱਦਾ ਦੇਣ ਲਈ ਸੁਣਾਈ ਗਈ। 

ਬੀਬੀਸੀ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਇੱਕ ਆਸਟ੍ਰੇਲੀਆਈ ਜੱਜ ਨੇ ਕੋਕੋ ਨੂੰ ਟ੍ਰੈਫਿਕ ਨਿਯਮਾਂ ਦੀ, ਪੁਲਸ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ।ਪਿਛਲੇ ਹਫ਼ਤੇ ਇਸ ਕਦਮ ਦੀ ਅੰਤਰਰਾਸ਼ਟਰੀ ਪੱਧਰ ‘ਤੇ ਆਲੋਚਨਾ ਹੋਈ ਸੀ। ਮੈਜਿਸਟ੍ਰੇਟ ਐਲੀਸਨ ਹਾਕਿੰਸ ਨੇ ਕਿਹਾ ਕਿ ਤੁਸੀਂ ਬੱਚੇ ਵਾਂਗ ਕੰਮ ਕੀਤਾ ਹੈ, ਜਿਸ ਕਾਰਨ ਪੂਰਾ ਸ਼ਹਿਰ ਮੁਸੀਬਤ ਵਿੱਚ ਹੈ। ਕੋਕੋ ਅੱਠ ਮਹੀਨਿਆਂ ਬਾਅਦ ਪੈਰੋਲ ਲਈ ਯੋਗ ਹੋ ਜਾਵੇਗੀ ਪਰ ਉਸਦੇ ਵਕੀਲ ਸਜ਼ਾ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਸਜ਼ਾ ਨੂੰ ਬੇਹੱਦ ਸਖ਼ਤ ਅਤੇ ਬੇਬੁਨਿਆਦ ਕਰਾਰ ਦਿੱਤਾ।

Add a Comment

Your email address will not be published. Required fields are marked *