ਟੈਕਸ ਚੋਰੀ ਦੇ ਮਾਮਲੇ ‘ਚ ‘ਟਰੰਪ ਆਰਗੇਨਾਈਜੇਸ਼ਨ’ ਦੋਸ਼ੀ ਕਰਾਰ

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ‘ਟਰੰਪ ਆਰਗੇਨਾਈਜੇਸ਼ਨ’ ਨੂੰ ਮੈਨਹਟਨ ‘ਚ ਅਪਾਰਟਮੈਂਟਸ ਅਤੇ ਲਗਜ਼ਰੀ ਕਾਰ ਵਰਗੇ ਗੈਰ-ਜ਼ਰੂਰੀ ਭੱਤਿਆਂ ਦੇ ਨਾਂ ‘ਤੇ ਅਧਿਕਾਰੀਆਂ ਨੂੰ ਟੈਕਸ ਚੋਰੀ ਮਦਦ ਕਰਨ ਲਈ ਮੰਗਲਵਾਰ ਨੂੰ ਟੈਕਸ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ। ਇਕ ਜਿਊਰੀ ਨੇ ‘ਟਰੰਪ ਆਰਗੇਨਾਈਜੇਸ਼ਨ’ ਦੀਆਂ ਦੋ ਕਾਰਪੋਰੇਟ ਸੰਸਥਾਵਾਂ ਨੂੰ ਸਾਰੇ 17 ਮਾਮਲਿਆਂ ‘ਚ ਦੋਸ਼ੀ ਪਾਇਆ। ਇਸ ‘ਚ ਸਾਜ਼ਿਸ਼ ਰਚਣ ਅਤੇ ਗਤਲ ਕਾਰੋਬਾਰ ਕਰਨ ਦਾ ਰਿਕਾਰਡ ਮਾਮਲੇ ‘ਚ ਸ਼ਾਮਲ ਹੈ। ਇਸ ‘ਚ ਟਰੰਪ ਖਿਲਾਫ਼ ਕੋਈ ਮਾਮਲਾ ਨਹੀਂ ਹੈ।

ਨਿਊਯਾਰਕ ਦੀ ਇਕ ਅਦਾਲਤ ਨੇ ਦੋ ਦਿਨਾਂ ਤੱਕ ਕਰੀਬ 10 ਘੰਟੇ ਵਿਚਾਰ ਕਰਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਕੰਪਨੀ ਨੂੰ 16 ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸਜ਼ਾ 13 ਜਨਵਰੀ ਨੂੰ ਸੁਣਾਈ ਜਾਵੇਗੀ। ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਅਦਾਲਤ ਦੇ ਬਾਹਰ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੀਆਂ ਕੰਪਨੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਹ ਦਰਸਾਉਂਦਾ ਹੈ ਕਿ ਮੈਨਹਟਨ ‘ਚ ਹਰ ਕਿਸੇ ਲਈ ਨਿਆਂ ਇਕੋ ਸਮਾਨ ਹੈ। ਬਚਾਅ ਪੱਖ ਨੇ ਕਿਹਾ ਕਿ ਉਹ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰੇਗਾ।

Add a Comment

Your email address will not be published. Required fields are marked *