ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਬਣੇ ਟਾਈਮ ਦੇ ‘ਪਰਸਨ ਆਫ ਦਿ ਈਅਰ’

ਨਿਊਯਾਰਕ – ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਬੁੱਧਵਾਰ ਨੂੰ 2022 ਲਈ ਟਾਈਮ ਦਾ ‘ਪਰਸਨ ਆਫ ਦਿ ਈਅਰ’ ਘੋਸ਼ਿਤ ਕੀਤਾ ਗਿਆ ਹੈ। ਟੂਡੇ ਸ਼ੋਅ ਨੇ ਕਿਹਾ, “ਯੂਕ੍ਰੇਨ ਅਤੇ ਵਿਦੇਸ਼ਾਂ ਵਿੱਚ ਕਈ ਲੋਕ ਜ਼ੇਲੇਂਸਕੀ ਨੂੰ ਨਾਇਕ ਕਹਿੰਦੇ ਹਨ ਅਤੇ ਉਨ੍ਹਾਂ ਨੇ ਦੇਸ਼ ਉੱਤੇ ਰੂਸ ਦੇ ਬਿਨਾਂ ਭੜਕਾਹਟ ਦੇ ਹਮਲੇ ਦੌਰਾਨ ਖ਼ੁਦ ਨੂੰ ਲੋਕਤੰਤਰ ਅਤੇ ਦ੍ਰਿੜਤਾ ਦੇ ਪ੍ਰਤੀਕ ਵਜੋਂ ਸਥਾਪਿਤ ਕੀਤਾ ਹੈ।”

ਟੂਡੇ ਸ਼ੋਅ ਨੇ ਟਵੀਟ ਕੀਤਾ, “ਵੋਲੋਦੀਮੀਰ ਜ਼ੇਲੇਂਸਕੀ ਅਤੇ ਯੂਕ੍ਰੇਨ ਦੀ ਭਾਵਨਾ 2022 ਲਈ ਟਾਈਮਜ਼ ਪਰਸਨ ਆਫ ਦਿ ਈਅਰ ਹਨ।” ਵੱਕਾਰੀ ਟਾਈਮ ਮੈਗਜ਼ੀਨ ਨੇ ਕਿਹਾ, “ਸਿਰਫ਼ 6 ਮਹੀਨੇ ਪਹਿਲਾਂ ਜ਼ੇਲੇਂਸਕੀ ਤੋਂ ਕਿਤੇ ਜ਼ਿਆਦਾ ਅਨੁਭਵੀ ਨੇਤਾ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਤਾਲਿਬਾਨ ਦੀ ਫ਼ੌਜ ਦੇ ਆਉਣ ਤੋਂ ਬਾਅਦ ਰਾਜਧਾਨੀ ਛੱਡ ਕੇ ਭੱਜ ਗਏ ਸਨ। 2014 ਵਿੱਚ ਵਿਕਟਰ ਯਾਨੁਕੋਵਿਚ ਪ੍ਰਦਰਸ਼ਨਕਾਰੀਆਂ ਦੇ ਆਪਣੀ ਰਿਹਾਇਸ਼ ਦੇ ਨੇੜੇ ਪਹੁੰਚਣ ਦੇ ਬਾਅਦ ਕੀਵ ਤੋਂ ਭੱਜ ਗਏ ਸਨ।’ ਟਾਈਮ ਨੇ ਕਿਹਾ ਕਿ ਹੁਣ ਜ਼ੇਲੇਂਸਕੀ ਦੀ ਪੀੜ੍ਹੀ ਇੱਕ ਵਿਦੇਸ਼ੀ ਹਮਲਾਵਰ ਦੇ ਝਟਕਿਆਂ ਦਾ ਸਾਹਮਣਾ ਕਰ ਰਹੀ ਹੈ।

Add a Comment

Your email address will not be published. Required fields are marked *