ਪਾਕਿ ਵੱਲੋਂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਖਾਲਿਸਤਾਨ ਪੱਖੀ ਸਿੱਖਾਂ ਨੂੰ ਵੀਜ਼ੇ ਦੇਣ ਤੋਂ ਇਨਕਾਰ

ਜਰਮਨ– ਸਿੱਖ ਕੌਮ ਦੇ ਬਾਨੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਮੌਕੇ ਵਿਦੇਸ਼ਾਂ ਵਿੱਚੋਂ ਜਾਣ ਵਾਲੇ ਖਾਲਿਸਤਾਨ ਪੱਖੀ ਦਰਜਨਾਂ ਸਿੱਖਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਵੀਜ਼ਾ ਦੇਣ ਤੋਂ ਕੋਰੀ ਨਾਂਹ ਕਰਨ ਦਾ ਸਮਾਚਾਰ ਹੈ। ਪਾਕਿਸਤਾਨ ਦੇ ਭਾਰਤ ਦੇਸ਼ ਨਾਲ ਬਣ ਰਹੇ ਦੋਸਤਾਨਾ ਸੰਬੰਧ ਤੇ ਕਰਤਾਰਪੁਰ ਕੋਰੀਡੋਰ ਦੇ ਰਸਤੇ ਵਪਾਰ ਦੀ ਵੱਧ ਰਹੀ ਮੰਗ ਕਾਰਨ ਪਾਕਿਸਤਾਨ ਨੇ ਵਿਗੜਦੀ ਆਰਥਿਕ ਸਥਿਤੀ ਅਤੇ ਪੱਛਮੀ ਦੇਸ਼ਾਂ ‘ਤੇ ਭਾਰਤ ਦੇ ਹਮਲੇ ਨੂੰ ਸਥਿਰ ਕਰਨ ਲਈ ਕਸ਼ਮੀਰ ਤੇ ਖਾਲਿਸਤਾਨ ਮੁੱਦਿਆਂ ਦਾ ਫਾਇਦਾ ਚੁੱਕਿਆ ਹੈ। ਕਸ਼ਮੀਰ ਦੀ ਅਜ਼ਾਦੀ ਤੋਂ ਕਿਨਾਰਾ ਕਰਦੇ ਹੋਏ ਹੁਣ ਦਰਜਨਾਂ ਖਾਲਿਸਤਾਨ ਵਿਚਾਰਧਾਰਾ ਦੇ ਮੋਹਰੀ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ। 
ਇਹਨਾਂ ਵਿਚੋਂ ਬਹੁਤੇ ਸਿੱਖ ਜਰਮਨ, ਬੈਲਜੀਅਮ , ਹਾਲੈਂਡ, ਸਵਿਸ, ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਵਿੱਚ ਰਾਜਸੀ ਸ਼ਰਨ ਲੈ ਕੇ ਰਹਿੰਦੇ ਹਨ ਤੇ ਯੂ ਐਨ ਓ ਦੇ ਪਾਸਪੋਰਟ ਧਾਰਕ ਹਨ, ਨੂੰ ਪਾਕਿਸਤਾਨ ਦੀ ਧਰਤੀ ‘ਤੇ ਪੈਰ ਪਾਉਣ ਤੋਂ ਰੋਕ ਦਿੱਤਾ ਗਿਆ ਹੈ।ਬਹੁਤੇ ਰਾਜਸੀ ਸ਼ਰਨ ਪ੍ਰਾਪਤ ਲੋਕ ਖਾਲਿਸਤਾਨ ਬਣਾਉਣ ਤੇ ਭਾਰਤ ਤੋਂ ਮੌਤ ਦਾ ਖਤਰਾ ਹੋਣ ਕਾਰਨ ਵਿਦੇਸ਼ਾਂ ਵਿੱਚ ਪੱਕੇ ਤੌਰ ‘ਤੇ ਰਹਿ ਰਹੇ ਹਨ ਪਰ ਕੁਝ ਕੁ ਲੋਕ ਰਾਜਸੀ ਸ਼ਰਨ ਛੱਡ ਵਿਦੇਸ਼ਾਂ ਦੇ ਪੱਕੇ ਨਾਗਰਿਕ ਬਣ ਭਾਰਤ ਵਿੱਚ ਪਰਿਵਾਰਾਂ ਸਮੇਤ ਆਮ ਆਉਂਦੇ ਜਾਂਦੇ ਹਨ ਤੇ ਭਾਰਤ ਦੀ ਮੁੱਖ ਧਾਰਾ ਵਿੱਚ ਆ ਗਏ ਹਨ। 

ਖਾਲਿਸਤਾਨ ਪੱਖੀ ਸਿੱਖਾਂ ਦਾ ਮੰਨਣਾ ਹੈ ਕਿ ਪਹਿਲਾਂ ਭਾਰਤ ਦੇ ਗੁਰਦੁਆਰਿਆਂ ਤੋਂ ਦੂਰ ਸਨ ਤੇ ਹੁਣ ਪਾਕਿਸਤਾਨ ਦੇ ਗੁਰਦੁਆਰੇ ਵੀ ਵਿੱਛੜ ਗਏ ਹਨ। ਪਾਕਿਸਤਾਨ ਵੱਲੋਂ ਬੱਬਰ ਖਾਲਸਾ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਖਾਲਿਸਤਾਨ ਟਾਈਗਰ ਫੋਰਸ ਦੇ ਵੱਡੀ ਪੱਧਰ ‘ਤੇ ਸਮਰਥਕਾਂ ਨੂੰ ਵੀਜ਼ੇ ਦੇਣ ਤੋਂ ਨਾਂਹ ਕੀਤੀ ਦੱਸੀ ਜਾਂਦੀ ਹੈ। ਇਹ ਲੋਕ ਪਹਿਲਾ ਬਿਨਾਂ ਰੋਕ ਲਹਿੰਦੇ ਪੰਜਾਬ ਵਿੱਚ ਆਉਂਦੇ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਕੁਝ ਕੁ ਦਾ ਮੰਨਣਾ ਹੈ ਕਿ ਪਾਕਿਸਤਾਨ ਦਾ ਖਾਲਿਸਤਾਨ ਆਗੂਆਂ ਤੋਂ ਮੋਹ ਭੰਗ ਹੋ ਰਿਹਾ ਹੈ ਪਰ ਅਫ਼ਸੋਸ ਪਾਕਿਸਤਾਨ ਨੇ ਖਾੜਕੂ ਸੰਘਰਸ਼ ਦੇ ਚੋਟੀ ਦੇ ਆਗੂਆਂ ਨਾਲ ਤਾਂ ਨੇੜਤਾ ਹੈ ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਦੋ ਵੱਡੇ ਆਗੂਆਂ ਦੀਆਂ ਪਤਨੀਆਂ ਵਿੱਛੜੇ ਗੁਰੂਧਾਮ ਦੀਆਂ ਯਾਤਰਾ ਮਨ ਵਿੱਚ ਹੋਣ ਤੇ ਇਸ ਫ਼ਾਨੀ ਸੰਸਾਰ ਨੂੰ ਯੂਰਪ ਵਿੱਚ ਅਲਵਿਦਾ ਕਹਿ ਗਈਆਂ। 

ਪਾਕਿਸਤਾਨ ਦਾ ਵਿਦੇਸ਼ੀ ਸਿੱਖ ਰਾਜਸੀ ਸ਼ਰਨ ਲੋਕਾਂ ਖ਼ਿਲਾਫ਼ ਇਹ ਰਵੱਈਆ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਜਾਰੀ ਦੱਸਿਆ ਜਾਂਦਾ ਹੈ ਪਰ ਪੰਜਾਬ ਦੀਆਂ ਮੋਹਰੀ ਸਿੱਖ ਸੰਸਥਾਵਾਂ ਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪਾਕਿ ਸਰਕਾਰ ਦੇ ਇਸ ਅੜੀਅਲ ਰਵੱਈਏ ‘ਤੇ ਕਿੰਤੂ ਕਰਨ ਤੋਂ ਕਤਰਾ ਰਹੀਆਂ ਹਨ। ਯੂਰਪ ਦੇ ਸਿੱਖਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਰੋਕੇ ਵੀਜ਼ਿਆਂ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਹਵਾਰਾ ਕਮੇਟੀ ਨੂੰ ਜਾਣੂ ਕਰਵਾਉਣ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

Add a Comment

Your email address will not be published. Required fields are marked *