ਕੋਲੰਬੀਆ ‘ਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ, ਮਲਬੇ ‘ਚ ਦੱਬੀ ਬੱਸ, 33 ਲੋਕਾਂ ਦੀ ਮੌਤ

ਬੋਗੋਟਾ – ਮੱਧ ਕੋਲੰਬੀਆ ਵਿੱਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਇੱਕ ਬੱਸ ਅਤੇ ਦੋ ਹੋਰ ਵਾਹਨ ਮਲਬੇ ਵਿਚ ਦੱਬੇ ਗਏ, ਜਿਸ ਨਾਲ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਫਸ ਗਏ। ਰਿਸਾਰਾਲਡਾ ਦੇ ਪੱਛਮੀ-ਮੱਧ ਵਿਭਾਗ ਵਿਚ ਪਰੇਰਾ-ਕੁਇਬਦੋ ਹਾਈਵੇਅ ‘ਤੇ ਐਤਵਾਰ ਨੂੰ ਹੋਏ ਲੈਂਡਸਲਾਈਡ ਵਿਚ ਕੈਲੀ ਤੋਂ ਯਾਤਰੀਆਂ ਨੂੰ ਕੋਂਡੋਟੋ ਲਿਜਾ ਰਹੀ ਇਕ ਬੱਸ, ਇਕ ਕਾਰ ਅਤੇ ਇਕ ਮੋਟਰਸਾਈਕਲ ਮਲਬੇ ਵਿਚ ਦੱਬੇ ਗਏ। ਕੋਲੰਬੀਆ ਦੇ ਗ੍ਰਹਿ ਮੰਤਰੀ ਅਲਫੋਂਸੋ ਪ੍ਰਦਾ ਨੇ ਦੱਸਿਆ ਕਿ “ਅਸੀਂ 3 ਨਾਬਾਲਗਾਂ ਸਮੇਤ 33 ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਅਸੀਂ 9 ਲੋਕਾਂ ਨੂੰ ਬਚਾਇਆ ਹੈ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।” 

ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਟਵੀਟ ਕੀਤਾ ਕਿ ਮ੍ਰਿਤਕਾਂ ਵਿੱਚ 3 ਬੱਚੇ ਵੀ ਸ਼ਾਮਲ ਹਨ। ਕਈ ਹੋਰ ਲੋਕਾਂ ਨੂੰ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। 70 ਤੋਂ ਵੱਧ ਖੋਜ ਅਤੇ ਬਚਾਅ ਕਰਮਚਾਰੀਆਂ ਨੇ ਬੈਕਹੋ ਅਤੇ ਹੋਰ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਹੋਏ ਬਾਕੀ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਮ੍ਰਿਤਕਾਂ ਦੀ ਸੰਖਿਆ ਦੀ ਪੁਸ਼ਟੀ ਕਰਦੇ ਹੋਏ ਪੈਟਰੋ ਨੇ ਕਿਹਾ, “ਪੀੜਤ ਪਰਿਵਾਰਾਂ ਨੂੰ ਸਰਕਾਰ ਦਾ ਪੂਰਾ ਸਮਰਥਨ ਮਿਲੇਗਾ।” ਰਿਸਾਰਲਡਾ ਦੇ ਗਵਰਨਰ ਵਿਕਟਰ ਮੈਨੁਅਲ ਤਾਮਾਯੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਹਾਈਵੇਅ ‘ਤੇ ਹਾਦਸਾ ਵਾਪਰਿਆ ਹੈ, ਉਸ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਾਰਨ ਜ਼ਿੰਦਾ ਬਚੇ ਲੋਕਾਂ ਨੂੰ ਲੱਭਣ ਅਤੇ ਪੀੜਤਾਂ ਦੀਆਂ ਲਾਸ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਗੁੰਝਲਦਾਰ ਹੋ ਗਈਆਂ ਹਨ।

Add a Comment

Your email address will not be published. Required fields are marked *