ਅਦਾਕਾਰਾ ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਬੱਝੇ ਵਿਆਹ ਦੇ ਬੰਧਨ ‘ਚ

ਮੁੰਬਈ : ਬਾਲੀਵੁੱਡ ਅਦਾਕਾਰਾ ਹੰਸਿਕਾ ਮੋਟਵਾਨੀ ਬੀਤੇ ਦਿਨੀਂ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੀ ਹੈ। ਉਨ੍ਹਾਂ ਦਾ ਵਿਆਹ ਰਾਜਸਥਾਨ ਦੇ ਮਸ਼ਹੂਰ ਸ਼ਹਿਰ ਜੈਪੁਰ ‘ਚ ਹੋਇਆ। ਦੱਸ ਦਈਏ ਕਿ ਹੰਸਿਕਾ ਮੋਟਵਾਨੀ ਦਾ ਵਿਆਹ ਬਿਜ਼ਨੈੱਸਮੈਨ ਸੋਹੇਲ ਕਥੂਰੀਆ ਨਾਲ ਹੋਇਆ ਹੈ, ਜਿਸ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਹੰਸਿਕਾ ਲਾਲ ਜੋੜੇ ‘ਚ ਨਜ਼ਰ ਆ ਰਹੀ ਹੈ। ਲਾਲ ਜੋੜੇ ‘ਚ ਹੰਸਿਕਾ ਮੋਟਵਾਨੀ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਮਹਿੰਦੀ ਦੀ ਰਸਮ ਕੀਤੀ ਗਈ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਜੋੜੇ ਨੇ ਪ੍ਰੀ-ਵੈਡਿੰਗ ਪਾਰਟੀ ਕੀਤੀ, ਜਿਸ ਦੀ ਥੀਮ ਵ੍ਹਾਈਟ ਕਲਰ ਰੱਖੀ ਗਈ ਸੀ। ਹੰਸਿਕਾ ਅਤੇ ਸੋਹੇਲ ਨੂੰ ਸਫੈਦ ਰੰਗ ਦੇ ਪਹਿਰਾਵੇ ‘ਚ ਇਕੱਠੇ ਮਸਤੀ ਕਰਦੇ ਦੇਖਿਆ ਗਿਆ।

ਪਾਰਟੀ ਦੇ ਅੰਦਰ ਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹੰਸਿਕਾ ਨੇ ਸਫੈਦ ਚਮਕੀਲਾ ਗਾਊਨ ਪਾਇਆ ਹੋਇਆ ਹੈ। ਉਸ ਨੇ ਇਸ ਨੂੰ ਸਨੀਕਰਸ ਅਤੇ ਸਨਗਲਾਸ ਨਾਲ ਮੈਚ ਕੀਤਾ। ਉਥੇ ਹੀ ਸੋਹੇਲ ਸਫੇਦ ਸੂਟ-ਬੂਟ ‘ਚ ਨਜ਼ਰ ਆਏ। ਹੰਸਿਕਾ ਦੀ ਪ੍ਰੀ-ਵੈਡਿੰਗ ਪਾਰਟੀ ‘ਚ ਪੋਲੋ ਮੈਚ ਰਾਜਸਥਾਨੀ ਅੰਦਾਜ਼ ‘ਚ ਹੋਇਆ। ਇਸ ਦੌਰਾਨ ਮਹਿਮਾਨਾਂ ਲਈ ਤਾਸ਼ ਖੇਡ ਦਾ ਆਯੋਜਨ ਕੀਤਾ ਗਿਆ।

PunjabKesari

ਹੰਸਿਕਾ ਅਤੇ ਸੋਹੇਲ ਦੀ ਹਲਦੀ ਸਮਾਰੋਹ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਦੁਲਹਨ ਨੇ ਫੁੱਲਾਂ ਦਾ ਹਾਰ ਅਤੇ ਝੁਮਕੇ ਪਹਿਨੇ ਹੋਏ ਹਨ। ਹੰਸਿਕਾ ਨੇ ਪ੍ਰਿੰਟਿਡ ਵ੍ਹਾਈਟ ਕਲਰ ਦਾ ਰਵਾਇਤੀ ਪਹਿਰਾਵਾ ਪਾਇਆ ਹੋਇਆ ਹੈ। ਉਸ ਦੀਆਂ ਗੱਲ੍ਹਾਂ ‘ਤੇ ਹਲਦੀ ਲਗਾਈ ਜਾਂਦੀ ਹੈ। ਹੰਸਿਕਾ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਘਿਰੀ ਹੋਈ ਹੈ।

ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਹੰਸਿਕਾ ਮੋਟਵਾਨੀ ਆਪਣੇ ਪਰਿਵਾਰ ਨਾਲ ਮੁੰਬਈ ਤੋਂ ਜੈਪੁਰ ਲਈ ਰਵਾਨਾ ਹੋਈ। ਜੈਪੁਰ ਪਹੁੰਚਣ ਤੋਂ ਪਹਿਲਾਂ ਹੰਸਿਕਾ ਨੇ ਦੋਸਤਾਂ ਨਾਲ ਗ੍ਰੀਸ ‘ਚ ਬੈਚਲਰ ਪਾਰਟੀ ਕੀਤੀ। ਬੀਤੇ ਦਿਨੀਂ ਹੰਸਿਕਾ ਅਤੇ ਸੋਹਲ ਵਿਆਹ ਦੇ ਬੰਧਨ ‘ਚ ਬੱਝੇ। ਇਸ ਦੌਰਾਨ ਸਿਰਫ਼ ਨਜ਼ਦੀਕੀ ਲੋਕ ਹੀ ਮੌਜੂਦ ਰਹੇ।

Add a Comment

Your email address will not be published. Required fields are marked *