ਖ਼ੌਫ਼ਨਾਕ ਵਾਰਦਾਤ : ਘਰ ਅੰਦਰ ਮਿਲੀ ਵਿਅਕਤੀ ਦੀ ਗਲਾ ਵੱਢੀ ਹੋਈ ਲਾਸ਼
December 6, 2022
![](http://mehakewattan.com/wp-content/uploads/2022/12/2022_12image_09_29_196829888deadbody-ll.jpg)
ਲੁਧਿਆਣਾ : ਸਥਾਨਕ ਹੈਬੋਵਾਲ ਦੇ ਬਲੋਕੀ ਸਥਿਤ ਅੰਗਰੇਜ਼ ਦੀ ਚੱਕੀ ਨੇੜੇ ਇਕ ਘਰ ‘ਚ ਅੱਧਖੜ ਉਮਰ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਸ ਦਾ ਗਲਾ ਬੁਰੇ ਤਰੀਕੇ ਨਾਲ ਵੱਢਿਆ ਹੋਇਆ ਸੀ। ਹਾਲਾਂਕਿ ਪਰਿਵਾਰ ਵੀ ਘਰ ‘ਚ ਹੀ ਮੌਜੂਦ ਸੀ। ਮ੍ਰਿਤਕ ਦੀ ਪਛਾਣ ਮਨੋਜ (50) ਵੱਜੋਂ ਹੋਈ ਹੈ। ਇਸ ਘਟਨਾ ਦਾ ਤੜਕੇ ਸਵੇਰੇ ਪਤਾ ਲੱਗਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਹੈਬੋਵਾਲ ਅਤੇ ਫਾਰੈਂਸਿਕ ਵਿਭਾਗ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਹੈ। ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਮਨੋਜ ਨੇ ਖ਼ੁਦ ਹੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਢਿਆ ਹੈ ਪਰ ਲਾਸ਼ ਦੇ ਹਾਲਾਤ ਕੁੱਝ ਹੋਰ ਹੀ ਬਿਆਨ ਕਰ ਰਹੇ ਹਨ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।