ਭਾਰਤੀ ਇੰਜੀਨੀਅਰ ਦੀ ਕਮਾਲ ਦੀ ਕਹਾਣੀ, ਐਂਬੂਲੈਂਸ ਤੋਂ ਪਹਿਲਾਂ ਪਹੁੰਚ ਬ੍ਰਿਟਿਸ਼ ਨਾਗਰਿਕਾਂ ਦੀ ਕੀਤੀ ਸੀ ਮਦਦ

ਜਲੰਧਰ -ਕੋਰੋਨਾ ਕਾਲ ’ਚ ਭਾਰਤੀ ਮੂਲ ਦੇ ਯੂ. ਕੇ. ਸਿਟੀਜ਼ਨ ਅਜੇ ਕੰਵਰ ਪਿਛਲੇ ਦਿਨੀਂ ਭਾਰਤ ਆਏ। ਉਨ੍ਹਾਂ ਨੇ ਦੱਸਿਆ ਕਿ ਬ੍ਰਿਟਿਸ਼ ਨਾਗਰਿਕਾਂ ਦੀ ਉਨ੍ਹਾਂ ਨੇ ਕੋਵਿਡ ਦੇ ਦਿਨਾਂ ’ਚ ਦਿਲੋਂ ਸੇਵਾ ਕੀਤੀ। ਅਜੇ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਲੰਡਨ ’ਚ ਹੋਇਆ, ਜਦਕਿ ਪੜ੍ਹਾਈ ਬਰਮਿੰਘਮ ’ਚ, ਜਿਸ ਦੇ ਬਾਅਦ ਉਹ ਇੰਜੀਨੀਅਰ ਬਣੇ ਅਤੇ ਫਿਰ ਯੂ. ਕੇ. ਦੇ ਐੱਨ. ਐੱਚ. ਐੱਸ. ਵੈਸਟ ਮਿਡਲੈਂਡ ਐਂਬੂਲੈਂਸ ਸਰਵਿਸ ਅਤੇ ਵਾਰਵਿਕਸ਼ਾਇਰ ਹਾਰਟ ’ਚ 2016 ਤੋਂ ਵਾਲੰਟੀਅਰ ਕੰਮ ਕਰ ਰਹੇ ਹਨ।  ਜਿਸ ਕਾਰਨ ਉਨ੍ਹਾਂ ਨੂੰ ਯੂ. ਕੇ. ਦੀ ਕੁਈਨ ਐਲਿਜ਼ਾਬੇਥ ਜਿਨ੍ਹਾਂ ਦੀ ਪਿਛਲੇ ਦਿਨੀਂ ਮੌਤ ਹੋ ਗਈ ਹੈ, ਉਨ੍ਹਾਂ ਨੂੰ ਕੋਰੋਨਾ ਕਾਲ ’ਚ ਵਧੀਆ ਕੰਮ ਕਰਨ ਲਈ ਪਹਿਲਾ ਪ੍ਰਤੀਕਿਰਿਆਕਰਤਾ (ਫਸਟ ਰੈਸਪਾਂਡਰ) ਦਾ ਸਰਵਉੱਤਮ ਵਾਲੰਟੀਅਰ ਕੁਈਨਜ਼ ਪਲੈਟੀਨਮ ਜੁਬਲੀ ਮੈਡਲ ਨਾਲ ਨਿਵਾਜਿਆ ਗਿਆ। ਅਜੇ ਕੰਵਰ ਨੇ ਉਨ੍ਹਾਂ ਨੂੰ ਮਿਲੇ ਸਰਵਉੱਤਮ ਵਾਲੰਟੀਅਰ ਕੁਈਨਜ਼ ਪਲੈਟੀਨਮ ਜੁਬਲੀ ਮੈਡਲ ਨੂੰ ਆਪਣੇ ਮਰਹੂਮ ਨਾਨਾ ਸੋਹਨ ਲਾਲ ਸੁਦੇਰਾ ਅਤੇ ਮਰਹੂਮ ਨਾਨੀ ਕ੍ਰਿਸ਼ਨਾ ਸੁਦੇਰਾ ਨੂੰ ਸਮਰਪਿਤ ਕੀਤੇ ਹਨ।

ਵੈਸਟ ਮਿਡਲੈਂਡਸ ਐਂਬੂਲੈਂਸ ਸੇਵਾ ’ਚ ਕਮਿਊਨਿਟੀ ਫਸਟ ਰੈਸਪਾਂਡਰ (ਸੀ. ਐੱਫ. ਆਰ.) ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਦੀਆਂ ਨੀਤੀਆਂ ਦਾ ਪਾਲਣ ਕਰਨ ਲਈ ਸਵੈਇੱਛਾ ਨਾਲ ਕੰਮ ਕਰਨਾ ਪੈਂਦਾ ਹੈ। ਇਸ ਦੇ ਨਾਲ ਘੱਟ ਤੋਂ ਘੱਟ ਹਰ ਮਹੀਨੇ 20 ਘੰਟੇ ਐਮਰਜੈਂਸੀ ਨੰਬਰ ’ਤੇ ਕਾਲ ਦਾ ਜਵਾਬ ਦੇਣਾ ਹੁੰਦਾ ਹੈ ਪਰ ਇਹ ਸਭ ਕੁਝ ਵਾਲੰਟੀਅਰ ’ਤੇ ਨਿਰਭਰ ਹੁੰਦਾ ਹੈ।

ਅਜੇ ਕੰਵਰ ਨੇ ਦੱਸਿਆ ਕਿ ਕੋਰੋਨਾ ਕਾਲ ’ਚ ਮਰੀਜ਼ਾਂ ਨੂੰ ਤੁਰੰਤ ਸੇਵਾਵਾਂ ਦੇਣ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਲਈ ਸਰੋਤਾਂ ਦੀ ਕਮੀ ਸੀ ਪਰ ਵੈਸਟ ਮਿਡਲੈਂਡਸ ਐਂਬੂਲੈਂਸ ਸੇਵਾ ਨੇ ਟ੍ਰੇਨਿੰਗ ਦਿੱਤੀ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸੰਸਥਾ ਨੇ ਦਿਨ-ਰਾਤ ਕੰਮ ਕੀਤਾ, ਜਿਸ ਵਿਚ ਉਹ ਵੀ ਸ਼ਾਮਲ ਸੀ। ਜਿਵੇਂ ਹੀ ਕੋਰੋਨਾ ’ਚ ਕਿਸੇ ਮਰੀਜ਼ ਨੂੰ ਐਮਰਜੈਂਸੀ ਸੇਵਾਵਾਂ ਦੀ ਲੋੜ ਹੁੰਦੀ ਸੀ ਤਾਂ ਉਹ ਤੁਰੰਤ ਮੌਕੇ ’ਤੇ ਪੁੱਜ ਜਾਂਦੇ ਸਨ ਜੋ ਕਿ ਮੁਫ਼ਤ ਸੀ। ਉਨ੍ਹਾਂ ਦੀ ਇਸ ਕਾਰਜਪ੍ਰਣਾਲੀ ਨੂੰ ਵੇਖਦੇ ਹੋਏ ਹੀ ਇੰਨਾ ਸਨਮਾਨ ਦਿੱਤਾ ਗਿਆ।

Add a Comment

Your email address will not be published. Required fields are marked *