ਈਰਾਨ ’ਚ 16 ਸਾਲਾ ਵਿਦਿਆਰਥਣ ਦਾ ਸੁਰੱਖਿਆ ਫੋਰਸਾਂ ਨੇ ਕੁੱਟ-ਕੁੱਟ ਕੀਤਾ ਕਤਲ

ਤਹਿਰਾਨ – ਈਰਾਨ ਦੇ ਇਕ ਸਕੂਲ ਵਿਚ ਦੇਸ਼ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੇ ਸਨਮਾਨ ਵਿਚ ਗਾਣਾ ਗਾਉਣ ਤੋਂ ਨਾਂਹ ਕਰਨ ’ਤੇ ਇਕ 16 ਸਾਲਾ ਵਿਦਿਆਰਥਣ ਦਾ ਜਮਾਤ ਵਿਚ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਦਾ ਦੋਸ਼ ਸੁਰੱਖਿਆ ਫੋਰਸਾਂ ’ਤੇ ਲੱਗਾ ਹੈ। ਇਹ ਘਟਨਾ ਪਿਛਲੇ ਹਫ਼ਤੇ ਦੀ ਹੈ ਪਰ ਜਾਣਕਾਰੀ ਹੁਣ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ,ਉੱਤਰ-ਪੱਛਮੀ ਅਰਦਬੀਲ ਸ਼ਹਿਰ ਵਿਚ ਸ਼ਹੀਦ ਗਰਲਸ ਹਾਈ ਸਕੂਲ ਵਿਚ ਛਾਪੇਮਾਰੀ ਦੌਰਾਨ ਇਹ ਘਟਨਾ ਵਾਪਰੀ।

ਹਾਲਾਂਕਿ,ਅਧਿਕਾਰੀਆਂ ਨੇ ਵਿਦਿਆਰਥਣ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਤੋਂ ਨਾਂਹ ਕੀਤੀ ਹੈ। ਵਿਦਿਆਰਥਣ ਦੀ ਮੌਤ ਅਜਿਹੇ ਸਮੇਂ ਹੋਈ ਹੈ ਜਦੋਂ ਈਰਾਨ ਵਿਚ ਹਿਜਾਬ ਵਿਰੋਧੀ ਪ੍ਰਦਰਸ਼ਨ ਚਲ ਰਹੇ ਹਨ। ਪੂਰੇ ਦੇਸ਼ ’ਚ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਹਨ। ਪਹਿਲਾਂ ਹੀ 22 ਸਾਲ ਦੀ ਮਹਸਾ ਅਮੀਨੀ ਦੀ ਹਿਰਾਸਤ ਵਿਚ ਮੌਤ ਤੋਂ ਬਾਅਦ ਪੂਰੇ ਦੇਸ਼ ਵਿਚ ਔਰਤਾਂ ਸਰਕਾਰ ਦੇ ਖਿਲਾਫ ਸੜਕ ’ਤੇ ਉਤਰੀਆਂ ਹੋਈਆਂ ਹਨ। ਈਰਾਨ ਪੁਲਸ ’ਤੇ ਦੋਸ਼ ਹੈ ਕਿ ਉਸਦੀ ਹਿਰਾਸਤ ਵਿਚ ਅਮੀਨੀ ਦੀ ਮੌਤ ਹੋਈ ਸੀ।

Add a Comment

Your email address will not be published. Required fields are marked *