ਗੈਂਗਸਟਰ ਗੋਲਡੀ ਬਰਾੜ ’ਤੇ 24 ਘੰਟੇ ਐੱਫ. ਬੀ. ਆਈ. ਦੀਆਂ ਨਜ਼ਰਾਂ

ਜਲੰਧਰ –ਕੈਲੀਫੋਰਨੀਆ ਪੁਲਸ ਵੱਲੋਂ ਹਿਰਾਸਤ ’ਚ ਲਏ ਗਏ ਗੈਂਗਸਟਰ ਗੋਲਡੀ ਬਰਾੜ ’ਤੇ ਅਮਰੀਕਾ ਦੀ ਏਜੰਸੀ ਐੱਫ. ਬੀ. ਆਈ. ਦੀਆਂ 24 ਘੰਟੇ ਨਜ਼ਰਾਂ ਟਿਕੀਆਂ ਹੋਈਆਂ ਹਨ। ਗੋਲਡੀ ਬਰਾੜ ਨੂੰ 20 ਨਵੰਬਰ ਦੇ ਨੇੜੇ-ਤੇੜੇ ਕੈਲੀਫੋਰਨੀਆ ਪੁਲਸ ਨੇ ਹਿਰਾਸਤ ਵਿਚ ਲਿਆ ਸੀ। ਗੋਲਡੀ ਬਰਾੜ ਨੂੰ ਜਦੋਂ ਵੀ ਭਾਰਤੀ ਏਜੰਸੀਆਂ ਦੇ ਹਵਾਲੇ ਕੀਤਾ ਜਾਵੇਗਾ ਤਾਂ ਇਹ ਕਾਰਵਾਈ ਐੱਫ. ਬੀ. ਆਈ. ਦੀ ਦੇਖ-ਰੇਖ ’ਚ ਕੀਤੀ ਜਾਵੇਗੀ। ਭਾਰਤੀ ਏਜੰਸੀਆਂ ਨੇ ਹੀ ਐੱਫ. ਬੀ. ਆਈ. ਨੂੰ ਗੋਲਡੀ ਬਰਾੜ ਦੀ ਮੂਵਮੈਂਟ ਬਾਰੇ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਐੱਫ. ਬੀ. ਆਈ. ਨੇ ਤੁਰੰਤ ਹਰਕਤ ’ਚ ਆਉਂਦੇ ਹੋਏ ਗੋਲਡੀ ਬਰਾੜ ਨੂੰ ਸ਼ਿਕੰਜੇ ’ਚ ਲੈਣ ’ਚ ਸਹਿਯੋਗ ਦਿੱਤਾ।

ਉਸ ਤੋਂ ਤੁਰੰਤ ਬਾਅਦ ਐੱਫ. ਬੀ. ਆਈ. 24 ਘੰਟੇ ਗੋਲਡੀ ਬਰਾੜ ’ਤੇ ਨਜ਼ਰ ਰੱਖ ਕੇ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਭਾਰਤ ’ਚ ਗੋਲਡੀ ਬਰਾੜ ਖ਼ਿਲਾਫ਼ ਸਬੂਤ ਅਮਰੀਕੀ ਅਧਿਕਾਰੀਆਂ ਨੂੰ ਸੌਂਪ ਦਿੱਤੇ ਗਏ ਹਨ ਅਤੇ ਗੋਲਡੀ ਬਰਾੜ ਨੂੰ ਜਲਦ ਹੀ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਉਹ ਲਗਾਤਾਰ ਐੱਫ. ਬੀ. ਆਈ. ਦੀ ਨਿਗਰਾਨੀ ’ਚ ਚੱਲ ਰਿਹਾ ਹੈ ਅਤੇ ਹੁਣ ਉਸ ਨੂੰ ਅਮਰੀਕਾ ਛੱਡ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੈਲੀਫੋਰਨੀਆ ਪੁਲਸ ਨੇ ਗੋਲਡੀ ਬਰਾੜ ਨੂੰ ਲੈ ਕੇ ਭਾਰਤੀ ਏਜੰਸੀਆਂ ਨਾਲ ਤਾਲਮੇਲ ਸਥਾਪਿਤ ਕਰ ਲਿਆ ਹੈ।

 ਗੋਲਡੀ ਬਰਾੜ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਪੰਜਾਬ ’ਚ ਸੁਰੱਖਿਆ ਵਿਵਸਥਾ ਕੀਤੀ ਗਈ ਹੋਰ ਸਖ਼ਤ

ਪੰਜਾਬ ਨਾਲ ਸਬੰਧ ਰੱਖਦੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਪੁਲਸ ਵੱਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਪੰਜਾਬ ’ਚ ਡੀ. ਜੀ. ਪੀ. ਗੌਰਵ ਯਾਦਵ ਨੇ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰਵਾ ਦਿੱਤਾ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਭੇਜੇ ਨਿਰਦੇਸ਼ਾਂ ’ਚ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਹਾਈ ਅਲਰਟ ਰਹਿਣ।

Add a Comment

Your email address will not be published. Required fields are marked *