ਡੇਰਾ ਰਾਧਾ ਸੁਆਮੀ ਸਮਰਥਕਾਂ ਤੇ ਨਿਹੰਗਾਂ ’ਚ ਝੜਪ, 13 ਜ਼ਖ਼ਮੀ

ਰਈਆ, 4 ਸਤੰਬਰ– ਰਾਧਾ ਸੁਆਮੀ ਸਮਰਥਕਾਂ ਤੇ ਤਰਨਾ ਦਲ ਦੇ ਨਿਹੰਗਾਂ ਵਿਚਾਲੇ ਅੱਜ ਸ਼ਾਮ ਜੀ ਟੀ ਰੋਡ ਬਿਆਸ ’ਤੇ ਹੋਈ ਝੜਪ ਵਿੱਚ 13 ਜਣੇ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਰ ਦੋਵੇਂ ਧਿਰਾਂ ਵਿਚਾਲੇ ਪੱਥਰਬਾਜ਼ੀ ਹੋਈ ਤੇ ਕਈ ਵਾਹਨ ਨੁਕਸਾਨੇ ਗਏ। ਲੋਕਾਂ ਨੂੰ ਖਿੰਡਾਉਣ ਲਈ ਪੁਲੀਸ ਵੱਲੋਂ ਹਵਾਈ ਫਾਇਰ ਕੀਤੇ ਗਏ, ਜਿਸ ਵਿੱਚ ਨਿਹੰਗਾ ਦੇ ਪੰਜ, ਡੇਰਾ ਸਮਰਥਕਾਂ ਦੇ ਚਾਰ ਅਤੇ ਇਕ ਥਾਣੇਦਾਰ ਸਮੇਤ ਤਿੰਨ ਪੁਲੀਸ ਕਰਮੀਂ ਜ਼ਖ਼ਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਸਵੇਰ ਤੋਂ ਡੇਰਾ ਰਾਧਾ ਸੁਆਮੀ ਬਿਆਸ ਦੇ ਸਮਰਥਕਾਂ ਅਤੇ ਤਰਨਾ ਦਲ ਬਾਬਾ ਬਕਾਲਾ ਦੇ ਨਿਹੰਗਾਂ ਵਿਚਾਲੇ ਤਕਰਾਰ ਚੱਲ ਰਹੀ ਸੀ। ਨਿਹੰਗਾਂ ਵੱਲੋਂ ਡੇਰਾ ਰਾਧਾ ਸੁਆਮੀ ਦੀ ਮਾਲਕੀ ਵਾਲੀ ਇੱਕ ਜਗ੍ਹਾ ਦੇ ਕਥਿਤ ਜਿੰਦਰੇ ਤੋੜ ਕੇ ਉਸ ਵਿਚ ਵੱਡੀ ਗਿਣਤੀ ਵਿੱਚ ਗਾਵਾਂ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਤਕਰਾਰ ਵਧਣ ਕਾਰਨ ਦੋਵਾਂ ਧਿਰਾਂ ਵਿਚਾਲੇ ਭਾਰੀ ਪੱਥਰਬਾਜ਼ੀ ਹੋਈ। ਇੱਥੇ ਤਾਇਨਾਤ ਪੁਲੀਸ ਨੇ ਦੋਵਾਂ ਧਿਰਾਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਕੀਤੇ। ਪੱਥਰਬਾਜ਼ੀ ਦੌਰਾਨ ਪੰਜ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਅਤੇ ਤਿੰਨ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਦੀ ਪਛਾਣ ਸੁੱਖਾ ਸਿੰਘ, ਸਵਰਨ ਸਿੰਘ, ਬੁੱਧ ਸਿੰਘ, ਪ੍ਰਗਟ ਸਿੰਘ ਵਜੋਂ ਹੋਈ ਹੈ, ਜਦੋਂਕਿ ਬਾਕੀਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਘਟਨਾ ਮਗਰੋਂ ਜੀ ਟੀ ਰੋਡ ’ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਇੱਟਾਂ-ਰੋੜੇ ਚੱਲਣ ਕਾਰਨ ਸੜਕ ’ਤੇ ਖੜ੍ਹੇ ਕਈ ਵਾਹਨ ਵੀ ਨੁਕਸਾਨੇ ਗਏ। ਵੱਡੀ ਗਿਣਤੀ ਵਿੱਚ ਪੁਲੀਸ ਤੇ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ।

ਮਾਮਲੇ ਦੀ ਜਾਂਚ ਜਾਰੀ ਹੈ: ਐੱਸਐੱਸਪੀ

ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਝਗੜਾ ਜੀ ਟੀ ਰੋਡ ’ਤੇ ਗਾਵਾਂ ਨੂੰ ਵਾੜਨ ਤੋ ਸ਼ੁਰੂ ਹੋਇਆ ਜਿਸ ਕਾਰਨ ਦੋਵਾਂ ਧਿਰਾਂ ਵਲੋ ਹਵਾਈ ਫਾਇਰਿੰਗ ਕੀਤੀ ਗਈ ਅਤੇ ਇੱਟਾਂ ਪੱਥਰ ਚਲਾਏ ਗਏ ਜਿਸ ਕਾਰਨ ਪੁਲੀਸ ਅਤੇ ਲੋਕਾਂ ਦੀਆ ਗੱਡੀਆਂ ਵੀ ਨੁਕਸਾਨੀ ਗਈਆਂ ਹਨ ਜਿਸ ਕਾਰਨ ਭੀੜ ਨੂੰ ਖਿਡਾਉਣ ਲਈ ਪੁਲੀਸ ਨੂੰ ਲਾਠੀਚਾਰਜ ਵੀ ਕਰਨਾ ਪਿਆ।

Add a Comment

Your email address will not be published. Required fields are marked *