ਬੰਗਾਲੀਆਂ ਲਈ ਮੱਛੀ ਵਾਲੇ ਬਿਆਨ ’ਤੇ ਪਰੇਸ਼ ਰਾਵਲ ਨੇ ਮੰਗੀ ਮੁਆਫ਼ੀ

ਮੁੰਬਈ: ਅਭਿਨੇਤਾ ਪਰੇਸ਼ ਰਾਵਲ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਭਾਸ਼ਣ ਵਿਚ ਗੈਸ ਸਿਲੰਡਰਾਂ, ਬੰਗਾਲੀਆਂ ਅਤੇ ਮੱਛੀਆਂ ਬਾਰੇ ਕੀਤੀ ਟਿੱਪਣੀ ਲਈ ਸ਼ੁੱਕਰਵਾਰ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹ ਗ਼ੈਰ-ਕਾਨੂੰਨੀ ਬੰਗਲਾਦੇਸ਼ੀਆਂ ਅਤੇ ਰੋਹਿੰਗਿਆ ਦਾ ਜ਼ਿਕਰ ਕਰ ਰਹੇ ਸਨ। ਬੰਗਾਲੀ ਭਾਈਚਾਰੇ ਅਤੇ ਕੁਝ ਹੋਰਾਂ ਵਲੋਂ ਸੋਸ਼ਲ ਮੀਡੀਆ ’ਤੇ ਸਖ਼ਤ ਆਲੋਚਨਾ ਹੋਣ ਪਿਛੋਂ ਉਨ੍ਹਾਂ ਮੁਆਫ਼ੀ ਮੰਗ ਲਈ।

ਸਾਬਕਾ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਾ ਨੇ ਟਵਿੱਟਰ ’ਤੇ ਲਿਖਿਆ, ‘ਕੁਦਰਤੀ ਤੌਰ ’ਤੇ ਮੱਛੀ ਕੋਈ ਮੁੱਦਾ ਨਹੀਂ ਕਿਉਂਕਿ ਗੁਜਰਾਤੀ ਮੱਛੀ ਪਕਾਉਂਦੇ ਵੀ ਹਨ ਅਤੇ ਖਾਂਦੇ ਵੀ ਹਨ। ਮੈਂ ਸਪੱਸ਼ਟ ਕਰ ਦਿੰਦਾ ਹਾਂ ਕਿ ਬੰਗਾਲੀ ਤੋਂ ਮੇਰਾ ਮਤਲਬ ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਤੋਂ ਸੀ। ਇਸ ਦੇ ਬਾਵਜੂਦ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀਮੰਗਦਾ ਹਾਂ। ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਸੰਸਦ ਮੈਂਬਰ ਮਹੂਆ ਮੋਇਤਰਾ ਇਸ ਮਾਫ਼ੀ ਤੋਂ ਸੰਤੁਸ਼ਟ ਨਹੀਂ ਜਾਪਦੀ। ਉਨ੍ਹਾਂ ਟਵਿਟਰ ’ਤੇ ਲਿਖਿਆ, ‘ਅਸਲ ’ਚ ਜਿਸ ਵਿਅਕਤੀ ਨੇ ਮਜ਼ਾਕ ਕੀਤਾ ਹੈ, ਉਸ ਨੂੰ ਮੁਆਫ਼ੀ ਮੰਗਣ ਦੀ ਲੋੜ ਨਹੀਂ ਹੈ। ਬੰਗਾਲੀਆਂ ਵਾਂਗ ਮੱਛੀ ਪਕਾਉਣ ਦਾ ਦੂਜਾ ਹਿੱਸਾ ‘ਬੰਗਾਲੀ ਮਨ’ ਦਾ ਹੋਣਾ ਹੈ।

ਵਲਸਾਡ ਜ਼ਿਲ੍ਹੇ ਵਿੱਚ ਭਾਜਪਾ ਦੀ ਰੈਲੀ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਦਾ ਭਾਵੁਕ ਚੋਣ ਮੁੱਦਾ ਰਾਵਲ ਨੇ ਉਠਾਇਆ ਸੀ। ਉਨ੍ਹਾਂ ਕਿਹਾ ਸੀ ‘ਗੈਸ ਸਿਲੰਡਰ ਮਹਿੰਗੇ ਹਨ ਪਰ ਇਨ੍ਹਾਂ ਦੀ ਕੀਮਤ ਘੱਟ ਜਾਵੇਗੀ। ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਪਰ ਕੀ ਹੋਵੇਗਾ ਜੇ ਰੋਹਿੰਗਿਆ ਪ੍ਰਵਾਸੀ ਅਤੇ ਬੰਗਲਾਦੇਸ਼ੀ ਤੁਹਾਡੇ ਆਲੇ-ਦੁਆਲੇ ਦਿੱਲੀ ਵਾਂਗ ਰਹਿਣ ਲੱਗ ਪੈਣਗੇ? ਤੁਸੀਂ ਗੈਸ ਸਿਲੰਡਰ ਦਾ ਕੀ ਕਰੋਗੇ? ਕੀ ਤੁਸੀਂ ਬੰਗਾਲੀਆਂ ਲਈ ਮੱਛੀ ਪਕਾਓਗੇ? ’

Add a Comment

Your email address will not be published. Required fields are marked *