24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ

ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ’ਚ ਇਕ ਅਪਾਰਟਮੈਂਟ ਬਿਲਡਿੰਗ 3 ਬੱਚੀਆਂ ਦੇ ਲਿਫਟ ’ਚ ਫਸਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਗਾਜ਼ੀਆਬਾਦ ਦੇ ਐਸੋਟੇਕ ਦਿ ਨੇਸਟ ਸੁਸਾਇਟੀ ਵਿਚ ਵਾਪਰੀ। ਦਰਅਸਲ ’ਚ ਲਿਫਟ ਅਟਕਣ ਨਾਲ 3 ਮਾਸੂਮ ਬੱਚੀਆਂ ਕਰੀਬ 24 ਮਿੰਟ ਤੱਕ ਫਸੀਆਂ ਰਹੀਆਂ। ਇਸ ਦੌਰਾਨ ਤਿੰਨੋਂ ਬੱਚੀਆਂ ਦਾ ਡਰ ਦੀ ਵਜ੍ਹਾ ਨਾਲ ਰੋ-ਰੋ ਕੇ ਬੁਰਾ ਹਾਲ ਸੀ।

ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ। ਇਕ ਮਾਤਾ-ਪਿਤਾ ਵੱਲੋਂ ਪੁਲਸ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਲਗਭਗ 24 ਮਿੰਟਾਂ ਤੱਕ ਇਕ ਲਿਫਟ ਵਿਚ ਫਸੇ ਰਹਿਣ ਤੋਂ ਬਾਅਦ ਇਕ ਸੀ. ਸੀ. ਟੀ. ਵੀ  ਫੁਟੇਜ਼ ਵਿਚ ਤਿੰਨ ਛੋਟੀਆਂ ਬੱਚੀਆਂ ਨੂੰ ਰੋਂਦੇ ਅਤੇ ਨਿਰਾਸ਼ ਦੇਖਿਆ ਗਿਆ। ਸੀ. ਸੀ. ਟੀ. ਵੀ. ’ਚ ਕੁੜੀਆਂ ਲਿਫਟ ਦਾ ਦਰਵਾਜ਼ਾ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕਰਦੀਆਂ ਦਿਖਾਈ ਦਿੰਦੀਆਂ ਹਨ ਅਤੇ ਮਦਦ ਲਈ ਬੁਲਾਉਣ ਲਈ ਬੇਚੈਨੀ ਨਾਲ ਬਟਨ ਦਬਾਉਂਦੀਆਂ ਹਨ। ਬੱਚੀਆਂ ਇਕ-ਦੂਜੇ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਉਨ੍ਹਾਂ ਨੂੰ ਰੋਂਦੇ ਅਤੇ ਇਕ ਦੂਜੇ ਨੂੰ ਦਿਲਾਸਾ ਦਿੰਦੇ ਵੀ ਦੇਖਿਆ ਜਾ ਸਕਦਾ ਹੈ।

ਇਨ੍ਹਾਂ ਬੱਚੀਆਂ ’ਚੋਂ ਇਕ ਦੇ ਪਿਤਾ ਸ਼ਿਵਮ ਗਹਿਲੋਤ ਨੇ ਦੱਸਿਆ ਕਿ ਉਨ੍ਹਾਂ ਦੀ 8 ਸਾਲ ਦੀ ਧੀ ਸਕੂਲ ਤੋਂ ਆ ਰਹੀ ਸੀ। ਇਸ ਦੇ ਨਾਲ ਹੀ ਉਸ ਦੀਆਂ ਦੋ ਹੋਰ ਬੱਚੀਆਂ ’ਚ ਲਿਫਟ ਵਿਚ ਸਨ। ਇਸ ਦੌਰਾਨ ਅਚਾਨਕ ਲਿਫਟ ਅਟਕ ਗਈ ਅਤੇ ਕਰੀਬ 24 ਮਿੰਟ ਬਾਅਦ ਇਨ੍ਹਾਂ ਬੱਚੀਆਂ ਨੂੰ ਬਾਹਰ ਕੱਢਿਆ ਜਾ ਸਕਿਆ। ਸ਼ਿਵਮ ਨੇ ਇਸ ਸਬੰਧ ਵਿਚ ਕ੍ਰਾਸਿੰਗ ਰਿਪਬਲਿਕ ਥਾਣੇ ’ਚ ਸੋਸਾਇਟੀ ਦੇ ਪ੍ਰਧਾਨ ਅਤੇ ਸਕੱਤਰ ਖ਼ਿਲਾਫ਼ ਕੇਸ ਦਰਜ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਲਿਫਟ ਦੀ ਗੜਬੜੀ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਇਸ ’ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਹੁਣ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਵਮ ਗਹਿਲੋਤ ਨੇ ਕਿਹਾ ਕਿ ਇਹ ਸਿੱਧੀ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਲਿਫਟ ਦੇ ਰੱਖ-ਰਖਾਅ ਦੇ ਨਾਂ ’ਤੇ 25 ਲੱਖ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਲਿਫਟ ’ਚ ਰੱਖ-ਰਖਾਅ ਦਾ ਕੰਮ ਨਹੀਂ ਕੀਤਾ ਜਾਂਦਾ। ਓਧਰ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਲਿਫਟ ਦੇ ਫਸਣ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸ ਸਬੰਧੀ ਤਕਨੀਕੀ ਮਾਹਰਾਂ ਨੂੰ ਬੁਲਾਇਆ ਗਿਆ ਹੈ ਅਤੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *