ਬ੍ਰਿਟਿਸ਼ ਕਰੀ ਐਵਾਰਡਜ਼ ‘ਚ ਭਾਰਤ-ਵਿਰੋਧੀ ਨਸਲੀ ਮਜ਼ਾਕ ’ਤੇ ਰੋਸ, ਭਾਰਤੀ ਮੂਲ ਦੇ ਡਾਕਟਰ ਰੰਜ ਨੇ ਕੀਤਾ ਵਿਰੋਧ

ਲੰਡਨ- ਪਿਛਲੇ ਦਿਨੀਂ 2022 ਬ੍ਰਿਟਿਸ਼ ਕਰੀ ਐਵਾਰਡਜ਼ ਵਿਚ ਇਕ ਸ਼ਵੇਤ ਪੇਸ਼ਕਾਰ ਦੀ ਟਿੱਪਣੀ ਨਾਲ ਭਾਰਤੀ ਮੂਲ ਦੇ ਲੋਕਾਂ ਵਿਚ ਭਾਰੀ ਰੋਸ ਹੈ। ਇਸ ‘ਨਸਲੀ ਮਜ਼ਾਕ’ ਦਾ ਬ੍ਰਿਟਿਸ਼ ਭਾਰਤੀ ਟੀ. ਵੀ. ਐਂਕਰ ਡਾ. ਰੰਜ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਵਿਰੋਧ ਪ੍ਰਗਟਾਇਆ ਹੈ। ਬ੍ਰਿਟੇਨ ਦੇ ਨੈਸ਼ਨਲ ਹੈਲਥ ਸਿਸਟਮ ਦੇ ਭਾਰਤੀ ਮੂਲ ਦੇ 43 ਸਾਲਾ ਡਾਕਟਰ ਰੰਜ ਨੇ ਇਸ ਇਤਰਾਜ਼ਯੋਗ ਮਜ਼ਾਕ ਦਾ ਕਲਿੱਪ ਬੁੱਧਵਾਰ ਨੂੰ ਆਪਣੇ ਟਵਿੱਟਰ ’ਤੇ ਪੋਸਟ ਕੀਤਾ ਜਿਸ ਵਿਚ ਇਕ ਸ਼ਵੇਤ ਮਰਦ ਐਂਕਰ ਮੰਚ ’ਤੇ ਇਹ ਕਹਿ ਰਿਹਾ ਹੈ- ‘ਭਾਰਤ ਨੇ ਕਦੇ ਵਿਸ਼ਵ ਕੱਪ ਕਿਉਂ ਨਹੀਂ ਜਿੱਤਿਆ? ਕਿਉਂਕਿ ਜਦੋਂ ਵੀ ਉਨ੍ਹਾਂ ‘ਕਾਰਨਰ’ ਮਿਲਦਾ ਹੈ, ਉਹ ਉਸ ’ਤੇ ਦੁਕਾਨ ਬਣਾ ਲੈਂਦੇ ਹਨ।’

ਬਾਫਟਾ ਪੁਰਸਕਾਰ ਜੇਤੂ ਪੇਸ਼ਕਾਰ ਡਾਕਟਰ ਰੰਜ ਨੇ ਕਿਹਾ ਕਿ ਸਭ ਤੋਂ ਪਹਿਲਾਂ, ਇਸ ਸ਼ਾਨਦਾਰ ਸੰਗਠਨ ਨੂੰ ਸਾਡੇ ਏਸ਼ੀਆਈ ਭਾਈਚਾਰੇ ਦਾ ਉਤਸਵ ਮਨਾਉਣ ’ਚ ਆਪਣਾ ਸਰਵਸ਼੍ਰੇਸ਼ਠ ਕਰਨ ਲਈ ਸ਼ੁੱਕਰੀਆ। ਪਰ ਮੈਂ ਚੁੱਪ ਨਹੀਂ ਰਹਿ ਸਕਦਾ। ਮੈਂ ਤੁਹਾਨੂੰ ਡਾਂਟ ਨਹੀਂ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡੇ ਇਰਾਦੇ ਨੇਕ ਹਨ ਅਤੇ ਆਪਣੇ ਦਾਨ ਲਈ ਬਹੁਤ ਕੁਝ ਜੁਟਾਇਆ ਹੈ ਪਰ ਜਿਵੇਂ ਤੁਸੀਂ ਸਾਡੇ ਬਾਰੇ ਸੋਚਦੇ ਹੋ, ਅਸੀਂ ਉਸ ਤੋਂ ਚੰਗੇ ਹਾਂ। ਡਾਕਟਰ ਰੰਜ ਨੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਕਿਸੇ ਕ੍ਰਿਤੀ ਦੀ ਨੀਲਾਮੀ ਕਰਨ ਲਈ ਵੀ ਆਯੋਜਕਾਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਕ ਤਾਂ ਮੰਚ ’ਤੇ ਸਾਡੇ ਵਿਰੋਧ ਵਿਚ ਨਸਲੀ ਮਜ਼ਾਕ ਕੀਤਾ ਗਿਆ, ਉਪਰੋਂ ਵਿੰਸਟਨ ਚਰਚਿਲ ਦੀ ਕ੍ਰਿਤੀ ਦੀ ਨੀਲਾਮੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਭਾਰਤ ਅਤੇ ਵਿਸ਼ੇਸ਼ ਤੌਰ ’ਤੇ ਬੰਗਾਲੀ ਲੋਕਾਂ ਨਾਲ ਸਬੰਧ ਸੁਖਾਵੇਂ ਨਹੀਂ ਸਨ।

Add a Comment

Your email address will not be published. Required fields are marked *