ਬਾਜ਼ਾਰ ‘ਚੋਂ ਗਾਇਬ ਹੋਇਆ ਅਮੂਲ ਬਟਰ

ਨਵੀਂ ਦਿੱਲੀ-ਆਮ ਤੌਰ ‘ਤੇ ਠੰਡ ਦੇ ਮੌਸਮ ‘ਚ ਬਟਰ ਭਾਵ ਮੱਖਣ ਦੀ ਡਿਮਾਂਡ ਵਧ ਜਾਂਦੀ ਹੈ। ਪਰ ਹੋ ਸਕਦਾ ਹੈ ਕਿ ਇਸ ਸਾਲ ਤੁਹਾਨੂੰ ਬਾਜ਼ਾਰ ‘ਚ ਅਮੂਲ ਬਟਰ ਨਾ ਦਿਖੇ। ਦਰਅਸਲ ਦਿੱਲੀ, ਅਹਿਮਦਾਬਾਦ ਅਤੇ ਪੰਜਾਬ ਸਮੇਤ ਦੇਸ਼ ਭਰ ਦੇ ਕਈ ਹਿੱਸਿਆਂ ਤੋਂ ਬਾਜ਼ਾਰਾਂ ‘ਚ ਅਮੂਲ ਬਟਰ ਦੀ ਕਮੀ ਦੀ ਸ਼ਿਕਾਇਤ ਆ ਰਹੀ ਹੈ। ਇਥੇ ਤੱਕ ਕਿ ਗ੍ਰਾਸਰੀ ਐਪ ‘ਤੇ ਅਮੂਲ ਬਟਰ ਦੀ ਵਿੱਕਰੀ ਲਈ ਉਪਲੱਬਧ ਨਹੀਂ ਹੈ। ਕੁਝ ਗਾਹਕਾਂ ਨੇ ਇਸ ਦੀ ਸ਼ਿਕਾਇਤ ਸੋਸ਼ਲ ਪਲੇਟਫਾਰਮ ਟਵਿੱਟਰ ‘ਤੇ ਵੀ ਕੀਤੀ ਸੀ। 
ਬਾਜ਼ਾਰ ‘ਚ ਵੇਚੇ ਜਾ ਰਹੇ ਨੇ ਨਕਲੀ ਅਮੂਲ ਬਟਰ  
ਬਾਜ਼ਾਰ ‘ਚ ਅਮੂਲ ਬਟਰ ਦੀ ਕਿੱਲਤ ਕਾਰਨ ਨਕਲੀ ਅਮੂਲ ਬਟਰ ਧੜੱਲੇ ਨਾਲ ਵੇਚੇ ਜਾ ਰਹੇ ਹਨ। ਦੱਸ ਦੇਈਏ ਕਿ ਅਮੂਲ ਬਟਰ ਦੀ ਕਮੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਹਿਮਦਾਬਾਦ ਤੋਂ ਮਿਲੀ ਸੀ। ਮੀਡੀਆ ਰਿਪੋਰਟਸ ਮੁਤਾਬਕ ਦਿੱਲੀ ‘ਚ 20 ਤੋਂ 25 ਦਿਨਾਂ ਤੋਂ ਅਮੂਲ ਬਟਰ ਬਾਜ਼ਾਰ ‘ਚ ਉਪਲੱਬਧ ਨਹੀਂ ਹਨ। ਉੱਤਰ ਪ੍ਰਦੇਸ਼ ‘ਚ 30-35 ਫੀਸਦੀ ਬਟਰ ਦੀ ਕਮੀ ਦੇਖੀ ਗਈ ਹੈ। ਡਿਸਟਰੀਬਿਊਟਰਸ ਦਾ ਕਹਿਣਾ ਹੈ ਕਿ ਸਪਲਾਈ ‘ਚ ਕਮੀ ਕਾਰਨ ਉਨ੍ਹਾਂ ਤੱਕ ਵੀ ਮਾਲ ਨਹੀਂ ਪਹੁੰਚ ਪਾ ਰਿਹਾ ਹੈ। ਇੰਨਾ ਹੀ ਨਹੀਂ ਇਨ੍ਹੀਂ ਦਿਨੀਂ ਅਮੂਲ ਕਰੀਮ ਅਤੇ ਘਿਓ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। 
ਟਵਿੱਟਰ ‘ਤੇ ਆਈਆਂ ਸ਼ਿਕਾਇਤਾਂ 
ਗਾਹਕਾਂ ਨੇ ਟਵਿੱਟਰ ‘ਤੇ ਕਿਹਾ ਕਿ ਅਹਿਮਦਾਬਾਦ ‘ਚ ਕਿਤੇ ਵੀ ਮੱਖਣ ਉਬਲੱਬਧ ਨਹੀਂ ਹੈ। ਅਮੂਲ ਸਮੇਤ ਡੇਅਰੀ ਕੰਪਨੀ ਪ੍ਰਾਡੈਕਸ਼ਨ ਨਹੀਂ ਕਰ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਕਮੀ ਹਾਲੇ ਰਹਿ ਸਕਦੀ ਹੈ।
ਅਮੂਲ ਨੇ ਕੀ ਕਿਹਾ?
ਅਮੂਲ ਨੇ ਕਿਹਾ ਕਿ ਦੀਵਾਲੀ ਦੇ ਦੌਰਾਨ ਬਾਜ਼ਾਰ ‘ਚ ਮੱਖਣ ਦੀ ਜ਼ਬਰਦਸਤ ਡਿਮਾਂਡ ਸੀ ਅਤੇ ਪ੍ਰਾਡੈਕਸ਼ਨ ਵੱਡੇ ਪੈਮਾਨੇ ‘ਤੇ ਨਹੀਂ ਹੋ ਸਕਿਆ। ਇਸ ਕਾਰਨ ਕਰਕੇ ਅਮੂਲ ਬਟਰ ‘ਚ ਕਮੀ ਆ ਰਹੀ ਹੈ। ਉਧਰ ਦੂਜੇ ਪਾਸੇ ਪਸ਼ੂਆਂ ‘ਚ ਫੈਲੀ ਲੰਪੀ ਬੀਮਾਰੀ ਕਾਰਨ ਵੀ ਅਸਰ ਪਇਆ ਹੈ। ਕੰਪਨੀ ਮੁਤਾਬਕ ਬਾਜ਼ਾਰ ‘ਚ ਅਮੂਲ ਮੱਖਣ ਦੀ ਸਪਲਾਈ ਅਤੇ ਉਪਲੱਬਧਤਾ ਥੋੜ੍ਹੇ ਦਿਨਾਂ ‘ਚ ਪੂਰੀ ਤਰ੍ਹਾਂ ਨਾਲ ਆਮ ਹੋ ਜਾਵੇਗੀ। 

Add a Comment

Your email address will not be published. Required fields are marked *