ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦਾ ਫਾਰਮ ਹਾਊਸ ਸੀਲ

ਗੁਰੂਗ੍ਰਾਮ : ਅਧਿਕਾਰੀਆਂ ਨੇ ਮੰਗਲਵਾਰ ਨੂੰ ਸੋਹਨਾ ਵਿੱਚ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਸਮੇਤ 3 ਲੋਕਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ। ਨਗਰ ਨਿਯੋਜਨ ਸਬੰਧੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਨਗਰ ਨਿਯੋਜਕ (ਡੀ. ਟੀ. ਪੀ.) ਅਮਿਤ ਮਧੋਲੀਆ ਨੇ ਕਿਹਾ ਕਿ ਇਹ ਝੀਲ ਦੇ ਜਲ ਗ੍ਰਹਿਣ ਖੇਤਰ ਵਿਚ ਬਣੇ ਅਣਅਧਿਕਾਰਤ ਫਾਰਮ ਹਾਊਸ ਸਨ। ਇਨ੍ਹਾਂ ਤਿੰਨਾਂ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਅਰਾਵਲੀ ਰੇਂਜ ਵਿਚ ਬਣਾਇਆ ਗਿਆ ਸੀ।

ਸੋਨਯਾ ਘੋਸ਼ ਬਨਾਮ ਹਰਿਆਣਾ ਸੂਬਾ ਮਾਮਲੇ ਵਿਚ ਐੱਨ. ਜੀ. ਟੀ. ਦੇ ਹੁਕਮ ਦੀ ਪਾਲਣਾ ਕਰਦੇ ਹੋਏ ਪੁਲਸ ਦੀ ਮਦਦ ਨਾਲ ਤਿੰਨਾਂ ਫਾਰਮ ਹਾਊਸਾਂ ਖਿਲਾਫ਼ ਮੁਹਿੰਮ ਚਲਾਈ ਗਈ। ਸਦਰ ਸੋਹਨਾ ਦੇ ਥਾਣਾ ਇੰਚਾਰਜ ਦੀ ਅਗਵਾਈ ਵਿਚ ਪੁਲਸ ਦੀ ਇਕ ਟੀਮ ਉਥੇ ਤਾਇਨਾਤ ਕੀਤੀ ਗਈ ਸੀ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ’ਤੇ ਪੁਸ਼ਟੀ ਕੀਤੀ ਕਿ 3 ਫਾਰਮਹਾਊਸਾਂ ਵਿਚੋਂ ਇਕ ਗਾਇਕ ਦਲੇਰ ਮਹਿੰਦੀ ਦਾ ਹੈ, ਜੋ ਲਗਭਗ ਡੇਢ ਕਰੋੜ ਏਕੜ ਵਿਚ ਬਣਿਆ ਹੈ।

Add a Comment

Your email address will not be published. Required fields are marked *