ਮਕਬੂਲ ਗਾਇਕ ਕਾਬਲ ਰਾਜਸਥਾਨੀ ਦਾ ਦਿਹਾਂਤ, ਕਈ ਦਿਨਾਂ ਤੋਂ ਸਾਹ ਲੈਣ ‘ਚ ਹੋ ਰਹੀ ਸੀ ਪ੍ਰੇਸ਼ਾਨੀ

ਜਲੰਧਰ : 90 ਦੇ ਦਹਾਕੇ ਦੌਰਾਨ ਪੰਜਾਬ ‘ਚ ਆਪਣੀ ਗਾਇਕੀ ਨਾਲ ਮਕਬੂਲ ਹੋਏ ਸਵਰਗੀ ਮੇਜਰ ਰਾਜਸਥਾਨੀ ਦੇ ਨਜ਼ਦੀਕੀ ਕਾਬਲ ਰਾਜਸਥਾਨੀ (Kabal Rajasthani) ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਆਪਣੀ ਗਾਇਕੀ ਦੌਰਾਨ ਕਈ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾਏ ਸਨ, ਜਿਨ੍ਹਾਂ ‘ਚ ‘ਉੱਚੀ-ਉੱਚੀ ਰੋਇਆ ਕਰੇਂਗੀ’, ‘ਮਾਹੀ ਸ਼ੱਕ ਕਰਦਾ’, ‘ਕਿਹੜੀ ਗੱਲੋਂ ਰੁੱਸਿਆ ਫਿਰੇਂ…’, ‘ਭੁੱਲ ਗਈ ਗ਼ਰੀਬ ਨੂੰ’, ‘ਅੱਖੀਆਂ ਨੂੰ ਰੱਜ ਲੈਣ ਦੇ’, ‘ਫੋਟੋ ਤੇਰੇ ਕੋਲ ਪਈ ਏ…’ ਆਦਿ ਸ਼ਾਮਲ ਹਨ। 

ਦੱਸ ਦਈਏ ਕਿ ਕਾਬਲ ਰਾਜਸਥਾਨੀ ਦੇ ਹੋਏ ਦਿਹਾਂਤ ‘ਤੇ ਸੰਗੀਤ ਜਗਤ ‘ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਸਾਹ ਲੈਣ ‘ਚ ਪ੍ਰੇਸ਼ਾਨੀ ਹੋ ਰਹੀ ਸੀ। ਉਨ੍ਹਾਂ ਦਾ ਸਸਕਾਰ ਮੋਗਾ ਦੇ ਕੋਟ ਈਸੇ ਖਾਂ ਵਿਖੇ ਕੀਤਾ ਜਾਵੇਗਾ। ਗੀਤਕਾਰ ਤੇ ਗਾਇਕ ਗਿੱਲ ਗੁਲਾਮੀ ਵਾਲਾ, ਗੀਤਕਾਰ ਸਤਨਾਮ ਮੱਲੇਆਣਾ ਨੇ ਕਾਬਲ ਰਾਜਸਥਾਨੀ ਦੀ ਬੇਵਕਤੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ।

Add a Comment

Your email address will not be published. Required fields are marked *