5 ਸਾਲ ਨਹੀਂ ਕੀਤਾ ਆਧਾਰ ਕਾਰਡ ਦਾ ਇਸਤੇਮਾਲ ਤਾਂ ਹੋ ਜਾਵੇਗਾ ਬੰਦ

ਨਵੀਂ ਦਿੱਲੀ – ਕੇਂਦਰ ਸਰਕਾਰ ਆਧਾਰ ਕਾਰਡ ਨੂੰ ਵਧ ਤੋਂ ਵਧ ਸੁਵਿਧਾਜਨਕ ਬਣਾਉਣ ਲਈ ਸਮੇਂ-ਸਮੇਂ ‘ਤੇ ਇਸ ਦੇ ਨਿਯਮਾਂ ਵਿਚ ਸੋਧ ਕਰਦੀ ਹੈ। ਇਸ ਕੋਸ਼ਿਸ਼ ਦੇ ਤਹਿਤ ਹੁਣ ਸਰਕਾਰ ਨੇ ਆਧਾਰ ਕਾਰਡ ਬਣਾਉਣ ਦੇ 10 ਸਾਲ ਪੂਰੇ ਹੋਣ ‘ਤੇ ਇਸ ‘ਚ ਨਾਮ, ਪਤਾ ਅਤੇ ਬਾਇਓਮੈਟ੍ਰਿਕ ਪਛਾਣ ਨੂੰ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਇਸ ਨੂੰ ਸਮੇਂ-ਸਮੇਂ ‘ਤੇ ਅਪਡੇਟ ਨਹੀਂ ਕਰਦੇ ਤਾਂ ਰਾਸ਼ਨ, ਪੈਨਸ਼ਨ , ਲਾਇਸੈਂਸ, ਪਾਸਪੋਰਟ ਬਣਵਾਉਣ ਵਰਗੀਆਂ ਸਹੂਲਤਾਂ ਲੈਣ ‘ਚ ਦਿੱਕਤ ਆ ਸਕਦੀ ਹੈ।

ਇਸ ਦੇ ਨਾਲ ਹੀ ਜਿਹੜੇ ਲੋਕਾਂ ਨੇ 5 ਸਾਲਾਂ ਤੋਂ ਆਧਾਰ ਨੰਬਰ ਦੀ ਵਰਤੋਂ ਨਹੀਂ ਕੀਤੀ ਹੈ, ਉਨ੍ਹਾਂ ਦਾ ਆਧਾਰ ਨੰਬਰ ਅਕਿਰਿਆਸ਼ੀਲ ਕੀਤੇ ਜਾਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਲਈ ਹਰ ਕਿਸੇ ਲਈ ਹਰ 5, 10 ਅਤੇ 15 ਸਾਲਾਂ ਵਿੱਚ ਆਧਾਰ ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਅਜਿਹੇ ਆਧਾਰ ਨੰਬਰਾਂ ਨੂੰ ਕਿਸੇ ਵੀ ਸਹੂਲਤ ਨਾਲ ਲਿੰਕ ਨਹੀਂ ਕੀਤਾ ਜਾ ਸਕੇਗਾ। ਅਜਿਹੇ ਆਧਾਰ ਕਾਰਡ ਧਾਰਕ ਦੂਜੇ ਪਲੇਟਫਾਰਮਾਂ ‘ਤੇ ਆਧਾਰ ਦੀ OTP ਵੈਰੀਫਿਕੇਸ਼ਨ ਵੀ ਨਹੀਂ ਕਰ ਸਕਣਗੇ। 

ਆਧਾਰ ਨੂੰ ਆਨਲਾਈਨ ਅਤੇ ਆਫਲਾਈਨ ਦੋਹਾਂ ਤਰ੍ਹਾਂ ਨਾਲ ਅਪਡੇਟ ਕੀਤਾ ਜਾ ਸਕਦਾ ਹੈ। ਹਾਲਾਂਕਿ ਆਨਲਾਈਨ ਸਿਰਫ ਦਸਤਾਵੇਜ਼ਾਂ ਦੇ ਅਧਾਰ ‘ਤੇ ਸੀਮਤ ਅਪਡੇਟਸ ਸੰਭਵ ਹੋ ਸਕਦੇ ਹਨ। ਫਿੰਗਰ ਪ੍ਰਿੰਟ, ਫੋਟੋ ਅਤੇ ਰੈਟੀਨਾ ਸਕੈਨ ਅਪਡੇਟ ਕਰਨ ਲਈ ਆਧਾਰ ਕੇਂਦਰਾਂ ‘ਤੇ ਹੀ ਜਾਣਾ ਹੋਵੇਗਾ।ਬਾਲਗ ਆਧਾਰ ਕਾਰਡ ਧਾਰਕ ਨੂੰ ਹਰ 10 ਸਾਲ ਅਤੇ ਬੱਚਿਆਂ ਨੂੰ ਹਰ 5, 10 ਅਤੇ 15 ਸਾਲ ਬਾਅਦ ਅਪਡੇਟ ਕਰਨਾ ਹੁੰਦਾ ਹੈ। 

5 ਸਾਲ ਤੱਕ ਦੇ ਬੱਚਿਆਂ ਦੇ ਫਿੰਗਰ ਪ੍ਰਿੰਟਸ ਨੂੰ ਸਕੈਨ ਨਹੀਂ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਆਪਣੇ ਆਧਾਰ ਨੂੰ ਐਕਟਿਵ ਰੱਖਣ ਲਈ ਬਾਇਓਮੈਟ੍ਰਿਕ ਡੇਟਾ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਬੱਚੇ ਦੇ ਚਿਹਰੇ ਦੀ ਸ਼ਕਲ ਹਰ ਪੰਜ ਸਾਲ ਬਾਅਦ ਬਦਲਦੀ ਹੈ। ਇਸ ਲਈ ਉਨ੍ਹਾਂ ਦੇ ਆਧਾਰ ਕਾਰਡ ‘ਚ ਉਨ੍ਹਾਂ ਦੀ ਫੋਟੋ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਆਧਾਰ ਕੇਂਦਰ ‘ਤੇ ਬਾਇਓਮੈਟ੍ਰਿਕ ਅੱਪਡੇਟ ਕਰਨ ਨਾਲ ਕੰਮ ਹੋ ਜਾਂਦਾ ਹੈ। 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਆਧਾਰ ਕਾਰਡ ਅਪਡੇਟ ਕਰਨਾ ਜ਼ਰੂਰੀ ਨਹੀਂ ਹੈ।

Add a Comment

Your email address will not be published. Required fields are marked *