ਦਿਵਿਆ ਅਗਰਵਾਲ ਕਰ ਰਹੀ ਹੈ ਵੱਡੇ ਬੈਨਰ ਨਾਲ ਬਾਲੀਵੁੱਡ ਡੈਬਿਊ ਦੀ ਤਿਆਰੀ

 ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਦਿਵਿਆ ਅਗਰਵਾਲ ਆਪਣੇ ਬਾਲੀਵੁੱਡ ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਦਿਵਿਆ ਅਗਰਵਾਲ ਕਈ ਮਿਊਜ਼ਿਕ ਸਿੰਗਲ ਅਤੇ ਵੀਡੀਓਜ਼ ‘ਚ ਨਜ਼ਰ ਆ ਚੁੱਕੀ ਹੈ। 

PunjabKesari

ਕੁਝ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ, ਇਕ ਨਜ਼ਦੀਕੀ ਸੂਤਰ ਨੇ ਖ਼ੁਲਾਸਾ ਕੀਤਾ ਕਿ ਦਿਵਿਆ ਅਗਰਵਾਲ ਨੇ ਇਸ ਪ੍ਰਾਜੈਕਟ ਲਈ ਕਾਫ਼ੀ ਤਿਆਰੀ ਕੀਤੀ ਸੀ। ਫਿਲਹਾਲ ਸ਼ੂਟਿੰਗ ਚੱਲ ਰਹੀ ਹੈ ਤੇ ਉਹ ਆਪਣੇ ਡੈਬਿਊ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਤੇ ਖੁਸ਼ ਹੈ।

ਇਹ ਯਕੀਨੀ ਤੌਰ ’ਤੇ ਇਕ ਵੱਡਾ ਬੈਨਰ ਹੈ ਤੇ ਅਸੀਂ ਸਾਰੇ ਉਨ੍ਹਾਂ ਨੂੰ ਸਕ੍ਰੀਨ ’ਤੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਦਿਵਿਆ ਅਗਰਵਾਲ ਨਾਲ ਜੁੜੀ ਇਹ ਸੱਚਮੁਚ ਇਕ ਚੰਗੀ ਖ਼ਬਰ ਹੈ।

Add a Comment

Your email address will not be published. Required fields are marked *