ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ‘ਚ ਕੌਰ ਬੀ ਨਾਲ ਲਾਈਆਂ ਰੌਣਕਾਂ

ਜਲੰਧਰ: ਪੰਜਾਬੀ ਗਾਇਕਾ ਬਾਣੀ ਸੰਧੂ ਇੰਡਸਟਰੀ ਦੀਆਂ ਟੌਪ ਗਾਇਕਾਵਾਂ ‘ਚੋਂ ਇਕ ਹੈ। ਉਸ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਬਾਣੀ ਸੰਧੂ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ।

ਦਰਅਸਲ, ਹਾਲ ਹੀ ‘ਚ ਉਸ ਦੇ ਭਰਾ ਦਾ ਵਿਆਹ ਹੋਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਬਾਣੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਕ ਤਸਵੀਰ ‘ਚ ਬਾਣੀ ਸੰਧੂ ਆਪਣੇ ਮਾਤਾ-ਪਿਤਾ ਨਾਲ ਨਜ਼ਰ ਆ ਰਹੀ ਹੈ।

ਇਸ ਤਸਵੀਰ ‘ਚ ਬਾਣੀ ਸੰਧੂ ਪੰਜਾਬੀ ਗਾਇਕਾ ਕੌਰ ਬੀ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਬਾਣੀ ਸੰਧੂ ਨੇ ਗੁਲਾਬੀ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ, ਇਸ ਦੇ ਨਾਲ ਹੀ ਗਾਇਕਾ ਨੇ ਹੈਵੀ ਜਿਊਲਰੀ ਕੈਰੀ ਕੀਤੀ ਹੈ ਅਤੇ ਨਾਲ ਮਿਨੀਮਲ ਮੇਕਅੱਪ ਕੀਤਾ ਹੈ, ਜਿਸ ‘ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।

ਬਾਣੀ ਸੰਧੂ ਨੇ ਇਹ ਸਾਰੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ।

ਤਸਵੀਰਾਂ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ ‘ਚ ਲਿਖਿਆ, “ਧੰਨਵਾਦ ਸਾਰਿਆਂ ਦਾ ਸਾਡੀਆਂ ਖੁਸ਼ੀਆਂ ‘ਚ ਸ਼ਾਮਲ ਹੋਣ ਲਈ। ਭਰਾ ਦਾ ਵਿਆਹ।”

ਦੱਸ ਦਈਏ ਕਿ ਬਾਣੀ ਸੰਧੂ ਨੂੰ ‘8 ਪਰਚੇ’, ‘ਬੈਲ ਬੌਟਮ’, ‘ਮਾਝੇ ਆਲੇ’, ‘ਦੋ ਘੋੜੇ’, ‘ਝਾਂਜਰ’ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ।

ਉਸ ਦਾ ਜਨਮ 18 ਦਸੰਬਰ 1993 ਨੂੰ ਅੰਮ੍ਰਿਤਸਰ ‘ਚ ਹੋਇਆ ਹੈ। ਉਸ ਦੀ ਉਮਰ 29 ਸਾਲਾਂ ਦੀ ਹੈ। ਉਸ ਦਾ ਅਸਲੀ ਨਾਂ ਰੁਪਿੰਦਰ ਕੌਰ ਹੈ। ਇਸ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ 2.6 ਮਿਲੀਅਨ ਯਾਨੀਕਿ 26 ਲੱਖ ਫਾਲੋਅਰਜ਼ ਹਨ।

Add a Comment

Your email address will not be published. Required fields are marked *