ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ
November 29, 2022
![](http://mehakewattan.com/wp-content/uploads/2022/11/2022_11image_01_06_131587880kus-ll.jpg)
ਅਲਕਾਮ : ਵੀਕਐਂਡ ’ਤੇ ਜੰਗਲ ਵਿਚ ਸ਼ਿਕਾਰ ਕਰ ਕੇ ਪਰਤ ਰਹੇ 32 ਸਾਲਾ ਓਜਗੁਰ ਗੇਵਰੇਕਗਲੁ ਦੀ ਉਸ ਦੇ ਪਾਲਤੂ ਕੁੱਤੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਹੈਰਾਨੀਜਨਕ ਹਾਦਸਾ ਤੁਰਕੀ ਦੇ ਅਲਕਾਮ ਜ਼ਿਲ੍ਹੇ ‘ਚ ਵਾਪਰਿਆ। ਗੇਵਰੇਕਗਲੁ 10 ਦਿਨ ਪਹਿਲਾਂ ਵੀ ਪਿਤਾ ਬਣਿਆ ਸੀ।
ਇਹ ਦਰਦਨਾਕ ਹਾਦਸਾ ਓਦੋਂ ਹੋਇਆ ਜਦੋਂ ਉਹ ਕਾਰ ਵਿਚ ਸਵਾਰ ਹੋ ਕੇ ਪਰਤ ਰਿਹਾ ਸੀ। ਕਾਰ ਦੀ ਸੀਟ ’ਤੇ ਉਸ ਦੀ ਲੋਡੇਡ ਬੰਦੂਕ ਪਈ ਸੀ, ਜਿਸ ਦਾ ਮੂੰਹ ਗੇਵਰੇਕਗਲੁ ਵੱਲ ਹੀ ਸੀ। ਕੁੱਤਾ ਜਿਵੇਂ ਹੀ ਜੰਪ ਮਾਰ ਕੇ ਸੀਟ ’ਤੇ ਆਇਆ ਉਸ ਦਾ ਪੰਜਾ ਬੰਦੂਕ ਦੇ ਟ੍ਰਿਗਰ ’ਤੇ ਪਿਆ। ਟ੍ਰਿਗਰ ਦੱਬਿਆ ਗਿਆ ਅਤੇ ਪੁਆਇੰਟ ਬਲੈਕ ਰੇਂਜ ਤੋਂ ਗੋਲੀ ਗੇਵਰੇਕਗਲੁ ਨੂੰ ਜਾ ਲੱਗੀ। ਉਸ ਨੂੰ ਬਾਅਦ ਵਿਚ ਆਪਣੀ ਕਾਰ ਵਿਚ ਮ੍ਰਿਤਕ ਹਾਲਤ ਵਿਚ ਪਾਇਆ ਗਿਆ।