ਆਸਟ੍ਰੇਲੀਆ ਨੇ ਰਾਸ਼ਟਰੀ ਅੱਤਵਾਦ ਦੇ ਖ਼ਤਰੇ ਦੇ ‘ਪੱਧਰ’ ‘ਚ ਕੀਤਾ ਬਦਲਾਅ

ਕੈਨਬਰਾ – ਆਸਟ੍ਰੇਲੀਆ ਨੇ 2014 ਤੋਂ ਬਾਅਦ ਪਹਿਲੀ ਵਾਰ ਅੱਤਵਾਦ ਦੇ ਖਤਰੇ ਦੇ ਪੱਧਰ ਨੂੰ “ਸੰਭਾਵਿਤ” (probable) ਤੋਂ ਘਟਾ ਕੇ “ਸੰਭਵ” (possible) ਕਰ ਦਿੱਤਾ। ਦੇਸ਼ ਦੀ ਮੁੱਖ ਖੁਫੀਆ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆ ਦੇ ਸੁਰੱਖਿਆ ਖੁਫੀਆ ਸੰਗਠਨ ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਕਿਹਾ ਕਿ ਮੱਧ ਪੂਰਬ ਵਿੱਚ ਹੋਏ ਸੰਘਰਸ਼ ਵਿੱਚ ਇਸਲਾਮਿਕ ਸਟੇਟ ਸਮੂਹ ਦੀ ਹਾਰ ਅਤੇ ਅਲ-ਕਾਇਦਾ ਦੇ ਬੇਅਸਰ ਪ੍ਰਚਾਰ ਕਾਰਨ ਪੱਛਮੀ ਦੇਸ਼ਾਂ ਦੇ ਨੌਜਵਾਨਾਂ ਨੂੰ ਅੱਤਵਾਦ ਨਾਲ ਜੋੜਨ ਵਿਚ ਅਸਫਲਤਾ ਇਸ ਦੇ ਜ਼ੋਖਮ ਦੇ ਪੱਧਰ ਨੂੰ ਘੱਟ ਕਰਨ ਦਾ ਕਾਰਨ ਬਣਿਆ ਹੈ। 

ਉਹਨਾਂ ਮੁਤਾਬਕ ਇਸ ਕਾਰਨ ਆਸਟ੍ਰੇਲੀਆ ਵਿਚ ਕੱਟੜਪੰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਬਰਗੇਸ ਨੇ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਖਤਰਾ ਖ਼ਤਮ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਹਾਲੇ ਵੀ ਇਸ ਗੱਲ ਦਾ ਖਦਸ਼ਾ ਬਣਿਆ ਹੋਇਆ ਹੈ ਕਿ ਅਗਲੇ ਇਕ ਸਾਲ ਦੇ ਅੰਦਰ ਆਸਟ੍ਰੇਲੀਆ ਵਿਚ ਕੋਈ ਵਿਅਕਤੀ ਕਿਸੇ ਅੱਤਵਾਦੀ ਦੇ ਹੱਥੋਂ ਮਾਰਿਆ ਜਾਵੇਗਾ। ਬਰਗੇਸ ਨੇ ਕਿਹਾ ਕਿ ਹਾਲਾਂਕਿ ਪਿਛਲੇ ਸਾਲਾਂ ਦੌਰਾਨ ਆਸਟ੍ਰੇਲੀਆ ‘ਚ ਕੱਟੜਪੰਥੀ ਰਾਸ਼ਟਰਵਾਦ ਅਤੇ ਸੱਜੇ-ਪੱਖੀ ਕੱਟੜਵਾਦ ਵਧਿਆ ਹੈ। ਉਸਨੇ ਕਿਹਾ ਕਿ 2014 ਵਿੱਚ ਦੇਸ਼ ਦੇ ਅੱਤਵਾਦ ਦੇ ਜੋਖਮ ਨੂੰ “ਸੰਭਵ” ਤੋਂ “ਸੰਭਾਵਿਤ” ਤੱਕ ਵਧਾਏ ਜਾਣ ਤੋਂ ਬਾਅਦ, 11 ਅੱਤਵਾਦੀ ਹਮਲੇ ਹੋਏ ਹਨ ਅਤੇ 21 ਅੱਤਵਾਦੀ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ ਹੈ।

Add a Comment

Your email address will not be published. Required fields are marked *