ਵਿਦੇਸ਼ਾਂ ਵਿਚ ਵਿਆਹ ਦਾ ਵਧਿਆ ਕ੍ਰੇਜ਼, ਵੈਡਿੰਗ ਸ਼ੂਟ ਲਈ ਲੱਖਾਂ ਰੁਪਏ ਖ਼ਰਚ ਰਹੇ ਲੋਕ

ਨਵੀਂ ਦਿੱਲੀ – ਦੇਸ਼ ਭਰ ਵਿਚ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਕੋਰੋਨਾ ਸੰਕਟ ਦੀ ਚਿੰਤਾ ਤੋਂ ਬਾਅਦ ਹੁਣ ਲੋਕ ਆਪਣੀ ਉਦਾਸੀ ਦੂਰ ਕਰਨ ਲਈ ਭਾਰੀ ਖਰਚਾ ਕਰਨ ਦੇ ਮੂਡ ਵਿਚ ਹਨ। ਭਾਰਤ ਵਿਚ ਵਿਆਹ ਹੀ ਇਹੋ ਜਿਹਾ ਸਮਾਗਮ ਹੁੰਦਾ ਹੈ ਜਦੋਂ ਲੋਕ ਆਪਣੇ ਸਾਕ-ਸਬੰਧੀਆਂ ਨੂੰ ਮਿਲ ਕੇ ਤਰੋਂ-ਤਾਜ਼ਾ ਮਹਿਸੂਸ ਕਰਦੇ ਹਨ। ਭਾਰਤ ਦੇਸ਼ ਵਿਚ ਸਾਲਾਂ ਤੋਂ ਵਿਆਹ ਸਮਾਗਮ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਉਣ ਦਾ ਰਿਵਾਜ ਰਿਹਾ ਹੈ। ਬਹੁਤ ਅਮੀਰ ਲੋਕ ਤਾਂ ਵਿਆਹ ਮੌਕੇ ਭਾਰੀ ਖ਼ਰਚਾ ਕਰਦੇ ਹੀ ਹਨ ਪਰ ਜਿਹੜੇ ਲੋਕ ਭਾਰੀ ਖ਼ਰਚਾ ਨਹੀਂ ਵੀ ਕਰ ਸਕਦੇ ਉਹ ਵੀ ਕਰਜ਼ਾ ਚੁੱਕ ਕੇ ਵਿਆਹ ਸਮਾਗਮਾਂ ਵਿਚ ਖ਼ਰਚਾ ਕਰ ਲੈਂਦੇ ਹਨ। ਸਮੇਂ ਦੇ ਨਾਲ-ਨਾਲ ਰਿਵਾਜ ਭਾਵੇਂ ਬਦਲ ਗਏ ਹੋਣ ਪਰ ਖਰਚਾ ਕਰਨ ਦੀ ਦੌੜ ਪਹਿਲਾਂ ਨਾਲੋਂ ਹੋਰ ਵੀ ਤੇਜ਼ ਹੋ ਗਈ ਹੈ। 

ਲੱਖਾਂ ਨਹੀਂ ਕਰੋੜਾਂ ਰੁਪਇਆ ਖਰਚਿਆ ਜਾ ਰਿਹਾ

ਹੁਣ ਵਿਆਹ-ਸ਼ਾਦੀ ਵਿਚ ਲੱਖਾਂ ਨਹੀਂ ਕਰੋੜਾਂ ਰੁਪਇਆ ਖਰਚਿਆ ਜਾ ਰਿਹਾ ਹੈ। ਪਹਿਲਾਂ ਘਰਾਂ ਵਿਚ ਹੀ ਵਿਆਹ ਹੋ ਜਾਂਦੇ ਸਨ, ਫਿਰ ਜੰਜ ਘਰ ਦਾ ਰਿਵਾਜ ਹੋ ਗਿਆ। ਉਸ ਤੋਂ ਬਾਅਦ ਪੈਲੇਸ ਵਿਚ ਵਿਆਹ ਹੋਣ ਲੱਗੇ। ਇਥੇ ਹੀ ਬਸ ਨਹੀਂ ਹੋਈ ਪੈਲੇਸ ਵੀ ਪਿੱਛੇ ਰਹਿ ਗਏ ਅਤੇ ਸ਼ਹਿਰਾਂ ਦੇ ਬਾਹਰ ਵੱਡੇ ਰਿਜ਼ੋਰਟ ਵਿਚ ਵਿਆਹ ਹੋਣ ਲੱਗੇ। ਨਵੀਂ ਸਦੀ ਨਵੇਂ ਰਿਵਾਜ ਲੈ ਕੇ ਆ ਰਹੀ ਹੈ ਲੋਕ ਹੁਣ ਆਪਣੇ ਦੇਸ਼ ਦੀ ਬਜਾਏ ਵਿਦੇਸ਼ਾਂ ਵਿਚ ਵਿਆਹ ਕਰਨਾ ਪਸੰਦ ਕਰ ਰਹੇ ਹਨ। ਕੁਦਰਤ ਦੇ ਮਨਮੋਹਕ ਦ੍ਰਿਸ਼ਾਂ ਦਰਮਿਆਨ ਵਿਆਹ ਸਮਾਗਮਾਂ ਨੂੰ ਯਾਦਗਾਰ ਬਣਾਉਣ ਲਈ ਲੋਕ ਥਾਈਲੈਂਡ, ਦੁਬਈ, ਮਸਕਟ, ਆਬੂਧਾਬੀ ਅਤੇ ਯੂਰਪੀ ਦੇਸ਼ਾਂ ਵਿਚ ਵਿਆਹ ਦੇ ਸੁਫਨੇ ਦੇਖ ਰਹੇ ਹਨ। ਇਸ ਸਾਲ 650-700 ਵਿਆਹ ਸਮਾਗਮ ਵਿਦੇਸ਼ਾਂ ਵਿਚ ਹੋਣ ਦੀ ਜਾਣਕਾਰੀ ਮਿਲ ਰਹੀ ਹੈ। 

  • ਦੇਸ਼ ਦੇ ਮੁਕਾਬਲੇ ਵਿਦੇਸ਼ਾਂ ਵਿਚ ਸਸਤੇ ਵਿਚ ਹੋ ਰਹੀ ਡੈਸਟਿਨੇਸ਼ਨ ਦੀ ਬੁਕਿੰਗ
  • ਸਿਰਫ਼ ਖ਼ਾਸ ਮਹਿਮਾਨ ਅਤੇ ਦੋਸਤਾਂ ਨੂੰ ਹੀ ਦਿੱਤਾ ਜਾ ਰਿਹਾ ਸੱਦਾ
  • ਭੋਜਨ ਦੀ ਬਰਬਾਦੀ ਰੋਕਣ ਲਈ ਬਚਿਆ ਭੋਜਨ ਗਰੀਬਾਂ ਤੱਕ ਪਹੁੰਚਾਇਆ ਜਾ ਰਿਹੈ
  • ਪ੍ਰੀ ਵੈਡਿੰਗ ਸ਼ੂਟ ਅਤੇ ਵੈਡਿੰਗ ਸ਼ੂਟ ਲਈ ਲੱਖਾਂ ਰੁਪਏ ਖ਼ਰਚ ਰਹੇ ਲੋਕ
  • ਜੀਵਨ ਭਰ ਦੀ ਕਮਾਈ ਦਾ ਮੋਟਾ ਹਿੱਸਾ ਬੱਚਿਆ ਦੇ ਵਿਆਹ ਲਈ ਖਰਚ ਰਹੇ ਮਾਤਾ-ਪਿਤਾ
  • ਕਾਰਡ ਦੀ ਥਾਂ ਆਨਲਾਈਨ ਮੈਸੇਜ ਭੇਜੇ ਜਾ ਰਹੇ 

Add a Comment

Your email address will not be published. Required fields are marked *