ਅੱਜ ਤੋਂ ਲੋਕ ਕਰ ਸਕਣਗੇ ਦੁਨੀਆ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਦੇ ਦਰਸ਼ਨ

ਜੈਪੁਰ- ਰਾਜਸਥਾਨ ਦੇ ਰਾਜਸਮੰਦ ’ਚ ਨਾਥਦੁਆਰਾ ਵਿਖੇ ਸਥਿਤ ਵਿਸ਼ਵ ਦੀ ਸਭ ਤੋਂ ਉੱਚੀ ਸ਼ਿਵ ਮੂਰਤੀ ਨੂੰ ਸਥਾਪਤ ਕੀਤਾ ਗਿਆ ਹੈ। ਇਸ ਮੂਰਤੀ ਨੂੰ ਨਾਂ ਦਾ ਗਿਆ ਹੈ ‘ਵਿਸ਼ਵਾਸ ਸਵਰੂਪਮ’। ਐਤਵਾਰ ਯਾਨੀ ਕਿ ਅੱਜ ਤੋਂ ਲੋਕ ਇਸ ਮੂਰਤੀ ਦੇ ਦਰਸ਼ਨ ਕਰ ਸਕਣਗੇ। ਵਿਸ਼ਵਾਸ ਸਵਰੂਪਮ ਦਾ ਉਦਘਾਟਨ ਪਿਛਲੇ ਮਹੀਨੇ ਦੇ ਆਖਰੀ ਹਫ਼ਤੇ ਪ੍ਰਸਿੱਧ ਕਥਾਵਾਚਕ ਮੋਰਾਰੀ ਬਾਪੂ ਦੀ ਰਾਮਕਥਾ ਰਾਹੀਂ ਹੋਇਆ ਸੀ। 

369 ਫੁੱਟ ਉੱਚੀ ਹੈ ਮੂਰਤੀ

ਇਹ ਮੂਰਤੀ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ’ਚ ਸਥਿਤ ਸ਼੍ਰੀਨਾਥਜੀ ਦੀ ਨਗਰੀ ਨਾਥਦੁਆਰ ਦੀ ਗਣੇਸ਼ ਟੇਕਰੀ ਸਥਿਤ ‘ਤਤ ਪਦਮ ਉਪਵਨ’ ’ਚ ਸਥਾਪਤ ਕੀਤੀ ਗਈ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ 369 ਫੁੱਟ ਦੀ ਸ਼ਿਵ ਮੂਰਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਮੂਰਤੀ ਦੇ ਦਰਸ਼ਨ ਤੁਸੀਂ 20 ਕਿਲੋਮੀਟਰ ਦੂਰ ਤੋਂ ਵੀ ਕਰ ਸਕਦੇ ਹੋ।

ਇੰਨੀ ਹੋਵੇਗੀ ਐਂਟਰੀ ਫ਼ੀਸ

ਵਿਸ਼ਵਾਸ ਸਵਰੂਪਮ ਸ਼ਿਵ ਕੰਪਲੈਕਸ ’ਚ ਦਾਖ਼ਲੇ ਤੋਂ ਲੈ ਕੇ ਜਲਾਭਿਸ਼ੇਕ ਤੱਕ ਲਈ ਵੱਖ-ਵੱਖ ਟਿਕਟ ਤੈਅ ਕੀਤੀ ਗਈ ਹੈ। ਇਸ ’ਚ ਦਾਖਲਾ ਫੀਸ ਲਗਭਗ 200 ਰੁਪਏ ਹੈ। ਦੂਜੇ ਪਾਸੇ ਸ਼ਿਵ ਮੂਰਤੀ ਦੇ ਉੱਪਰ ਜਾ ਕੇ ਜਲ ਅਭਿਸ਼ੇਕ ਕਰਨ ਲਈ ਆਮ ਲੋਕਾਂ ਨੂੰ ਐਂਟਰੀ ਫੀਸ ਸਮੇਤ 1350 ਰੁਪਏ ਦੇਣੇ ਪੈਣਗੇ। ਇਹ ਪ੍ਰਤੀ ਵਿਅਕਤੀ ਫ਼ੀਸ ਹੋਵੇਗੀ। 

Add a Comment

Your email address will not be published. Required fields are marked *