2 ਸਾਲ ਦੇ ਬੱਚੇ ਨੂੰ ਫਲੈਟ ‘ਚ ਇਕੱਲਾ ਛੱਡ ਕੇ ਛੁੱਟੀਆਂ ਮਨਾਉਣ ਗਏ ਮਾਪੇ, ਹੁਣ ਗ੍ਰਿਫ਼ਤਾਰ

ਵਾਸ਼ਿੰਗਟਨ : ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮਾਤਾ-ਪਿਤਾ ਆਪਣੇ 2 ਸਾਲ ਦੇ ਬੱਚੇ ਨੂੰ ਇੱਕ ਫਲੈਟ ਵਿੱਚ ਇਕੱਲਾ ਛੱਡ ਕੇ ਛੁੱਟੀਆਂ ਮਨਾਉਣ ਚਲੇ ਗਏ। ਹੁਣ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 24 ਸਾਲ ਦੇ ਡੋਨਾਲਡ ਗੇਕੋਂਗੇ ਅਤੇ ਡਾਰਲਿਨ ਐਲਡਰਿਕ ਅਮਰੀਕਾ ਦੇ ਦੱਖਣੀ ਕੈਰੋਲੀਨਾ ਵਿੱਚ ਰਹਿੰਦੇ ਹਨ। ਅਪਾਰਟਮੈਂਟ ਦੇ ਮੈਨੇਜਰ ਨੇ ਦੱਸਿਆ ਕਿ ਮਾਪਿਆਂ ਨੂੰ ਲਗਾਤਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ ਵਿੱਚ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਫਿਰ ਬੱਚੇ ਨੂੰ ਬਾਹਰ ਕੱਢਿਆ ਗਿਆ।

ਬ੍ਰਿਟਿਸ਼ ਅਖ਼ਬਾਰ ‘ਦਿ ਮਿਰਰ’ ਮੁਤਾਬਕ ਜਦੋਂ ਪੁਲਸ ਪਹੁੰਚੀ ਤਾਂ ਬੱਚਾ ਲਿਵਿੰਗ ਰੂਮ ‘ਚ ਬੈੱਡ ‘ਤੇ ਗੰਦੇ ਡਾਇਪਰ ‘ਚ ਸੁੱਤਾ ਪਿਆ ਸੀ। ਅਧਿਕਾਰੀਆਂ ਮੁਤਾਬਕ ਰਾਹਤ ਦੀ ਗੱਲ ਹੈ ਕਿ ਉਹ ਸੁਰੱਖਿਅਤ ਸੀ। ਪੁਲਸ ਨੇ ਦੱਸਿਆ ਕਿ ਬੱਚਾ ਪਾਣੀ ਦੀ ਬੋਤਲ ਲੈਣ ਪਹੁੰਚਿਆ ਪਰ ਉਹ ਖਾਲੀ ਸੀ। ਫਲੈਟ ਦੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਜਦੋਂ ਪੁਲਸ ਫਲੈਟ ਵਿੱਚ ਦਾਖਲ ਹੋਈ, ਤਾਂ ਬੱਚਾ ਜਾਗਿਆ ਅਤੇ ਤੁਰੰਤ ਆਪਣੀ ਖਾਲੀ ਪਾਣੀ ਦੀ ਬੋਤਲ ਲੈਣ ਲਈ ਪਹੁੰਚਿਆ। ਬੱਚੇ ਨੂੰ ਬਾਅਦ ਵਿੱਚ ਜਾਂਚ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਅਪਾਰਟਮੈਂਟ ਮੈਨੇਜਰ ਨੇ ਕਈ ਵਾਰ ਮਾਪਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਜਦੋਂ ਗੇਕਾਂਗੇ ਨੇ ਅੰਤ ਵਿੱਚ ਮੈਨੇਜਰ ਨੂੰ ਖੁਦ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਸਵੇਰੇ ਹੀ ਫਲੈਟ ਛੱਡ ਗਿਆ ਸੀ ਅਤੇ ਫਿਲਹਾਲ ਉਹ ਥੋੜ੍ਹੀ ਦੂਰੀ ‘ਤੇ ਸੀ। ਹਾਲਾਂਕਿ ਪਿਤਾ ਨੇ ਬਾਅਦ ਵਿੱਚ ਕਿਹਾ ਕਿ ਉਹ ਕਾਰੋਬਾਰ ਲਈ ਨਿਊਯਾਰਕ ਵਿੱਚ ਸੀ ਅਤੇ ਮਾਂ ਐਲਡਰਿਕ ਬੱਚੇ ਦੀ ਦੇਖਭਾਲ ਕਰ ਰਹੀ ਸੀ। ਬਾਅਦ ਵਿੱਚ ਉਸਨੇ ਫਿਰ ਆਪਣੀ ਕਹਾਣੀ ਬਦਲ ਦਿੱਤੀ ਅਤੇ ਮੰਨਿਆ ਕਿ ਉਸਦੀ ਪਤਨੀ ਵੀ ਨਿਊਯਾਰਕ ਵਿੱਚ ਸੀ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

Add a Comment

Your email address will not be published. Required fields are marked *