ਬਿਟਕੁਆਇਨ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਦੋ ਸਾਲਾਂ ਦੇ ਹੇਠਲੇ ਪੱਧਰ ‘ਤੇ ਪਹੁੰਚਿਆ ਬਾਜ਼ਾਰ

 ਦੁਨੀਆ ਦੇ ਸਭ ਤੋਂ ਵੱਡੇ ਐਕਸਚੇਂਜਾਂ ‘ਚੋਂ ਇਕ ਰਹੇ ਐੱਫ. ਟੀ. ਐਕਸ. ਦੇ ਢਹਿ-ਢੇਰੀ ਹੋ ਜਾਣ ਨੇ ਬਿਟਕੁਆਇਨ ਨਿਵੇਸ਼ਕਾਂ ਦੀਆਂ ਮੁਸੀਬਤਾਂ ਦੇ ਦੌਰ ਵਿਚ ਹੋਰ ਵਾਧਾ ਕਰ ਦਿੱਤਾ ਹੈ। ਮੰਗਲਵਾਰ ਨੂੰ ਬਿਟਕੁਆਇਨ ਦੋ ਸਾਲਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਬਿਟਕੁਆਇਨ $15,480 ‘ਤੇ ਪਹੁੰਚ ਗਿਆ, ਜੋ ਕਿ 11 ਨਵੰਬਰ, 2020 ਤੋਂ ਬਾਅਦ ਸਭ ਤੋਂ ਨੀਵਾਂ ਪੱਧਰ ਹੈ। ਉਸ ਹੇਠਲੇ ਪੱਧਰ ਤੋਂ ਇਸ ਵਿਚ ਥੋੜਾ ਉਛਾਲ ਆਇਆ ਹੈ ਅਤੇ ਦੁਪਹਿਰ 2:20 ਵਜੇ ਤਕ $16,103 ‘ਤੇ ਵਪਾਰ ਕਰ ਰਿਹਾ ਸੀ।

ਸਮੁੱਚੇ ਕ੍ਰਿਪਟੋ ਕਰੰਸੀ ਬਜ਼ਾਰ ਨੇ ਇਸ ਸਾਲ $1.4 ਟ੍ਰਿਲੀਅਨ ਤੋਂ ਵੱਧ ਨੁਕਸਾਨ ਝਲਿਆ ਹੈ। ਮਾਰਕੀਟ ਅਸਫ਼ਲ ਪ੍ਰਾਜੈਕਟਾਂ ਤੇ ਲਿਕੁਇਡਿਟੀ ਦੀ ਕਮੀ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉੱਪਰੋਂ ਐੱਫ.ਟੀ. ਐੱਕਸ ਦੇ ਡਿੱਗਣ ਨਾਲ ਇਨ੍ਹਾਂ ਸਮੱਸਿਆਵਾਂ ਵਿਚ ਹੋਰ ਵਾਧਾ ਹੋ ਗਿਆ। 

ਕ੍ਰਿਪਟੋ ਦੇ ਨਵੀਨਤਮ ਮੁੱਦੇ ਉਦੋਂ ਸ਼ੁਰੂ ਹੋਏ ਜਦੋਂ ਬਿਨਾਂਸ ਦੇ ਸੀ.ਈ.ਓ. ਚਾਂਗਪੇਂਗ ਜ਼ਾਓ ਨੇ ਕਿਹਾ ਕਿ ਐਕਸਚੇਂਜ ਆਪਣੇ ਐੱਫ.ਟੀ.ਟੀ. ਟੋਕਨਾਂ ਨੂੰ ਵੇਚ ਦੇਵੇਗਾ। ਇਹ ਐੱਫ.ਟੀ.ਐਕਸ. ਦੇ ਕ੍ਰਿਪਟੋ ਐਕਸਚੇਂਜ ਦੀ ਮੂਲ ਡਿਜੀਟਲ ਮੁਦਰਾ ਹੈ। ਬਿਨਾਂਸ ਦੇ ਇਸ ਕਦਮ ਨੇ ਐੱਫ. ਟੀ. ਐੱਕਸ ਦੇ ਪਤਨ ਦੀ ਨੀਂਹ ਰੱਖੀ। ਐੱਫ. ਟੀ. ਐੱਕਸ ਨੇ ਦੀਵਾਲੀਆਪਨ ਲਈ ਦਾਇਰ ਕੀਤੀ ਹੈ।

ਮਾਮਲੇ ਨੂੰ ਹੋਰ ਬਦਤਰ ਬਣਾਉਂਦਿਆਂ, ਹੈਕਰਾਂ ਨੇ ਐੱਫ. ਟੀ. ਐੱਕਸ ਤੋਂ ਤਕਰੀਬਨ $477 ਮਿਲੀਅਨ ਦੀ ਕ੍ਰਿਪਟੋਕਰੰਸੀ ਚੋਰੀ ਕਰ ਲਈ, ਜਿਸ ਦਾ ਵੱਡਾ ਹਿੱਸਾ ਡਿਜੀਟਲ ਸਿੱਕੇ ਈਥਰ ਵਿਚ ਬਦਲਿਆ ਗਿਆ ਹੈ। ਹੈਕਰ ਈਥਰ ਵੇਚ ਰਹੇ ਹਨ, ਜਿਸ ਕਾਰਨ ਈਥਰ ਦੀ ਕੀਮਤ ‘ਤੇ ਵੀ ਅਸਰ ਪੈ ਰਿਹਾ ਹੈ।

Add a Comment

Your email address will not be published. Required fields are marked *